ਗੈਜੇਟ ਡੈਸਕ– ਆਪਣੇ ਸਮਾਰਟਫੋਨ ਪ੍ਰੋਸੈਸਰ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਹੋਈ ਕੰਪਨੀ ਕੁਆਲਕਾਮ ਨੇ ਨਵੀਂ ਫਾਸਟ ਚਾਰਜਿੰਗ Quick Charge 5 ਤਕਨੀਕ ਪੇਸ਼ ਕਰ ਦਿੱਤੀ ਹੈ। ਇਸ ਨਵੀਂ ਤਕਨੀਕ ਦੀ ਮਦਦ ਨਾਲ 5 ਮਿੰਟਾਂ ’ਚ ਹੀ ਸਮਾਰਟਫੋਨ ਨੂੰ 0 ਤੋਂ 50 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਇਸ ਨਵੀਂ ਤਕਨੀਕ ਨਾਲ ਸਮਾਰਟਫੋਨ ਨੂੰ ਪੂਰਾ ਚਾਰਜ ਹੋਣ ’ਚ ਸਿਰਫ 15 ਮਿੰਟਾਂ ਦਾ ਹੀ ਸਮਾਂ ਲੱਗੇਗਾ।

ਦੱਸ ਦੇਈਏ ਕਿ ਇਹ ਨਵੀਂ ਤਕਨੀਕ 2017 ’ਚ ਲਿਆਈ ਗਈ ਕੁਇਕ ਚਾਰਜ 4+ ਤਕਨੀਕ ਦਾ ਅਪਗ੍ਰੇਡ ਹੈ। ਨਵੀਂ ਤਕਨੀਕ ਪੁਰਾਣੀ ਦੇ ਮੁਕਾਬਲੇ 4 ਗੁਣਾ ਤਕ ਤੇਜ਼ ਹੈ। ਫਿਲਹਾਲ, ਇਸ ਤਕਨੀਕ ਦੀ ਅਜੇ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਸਾਲ ਦੀ ਤੀਜੀ ਤਿਮਾਹੀ ਤਕ ਸਮਾਰਟਫੋਨਾਂ ’ਚ ਉਪਲੱਬਧ ਕਰਵਾ ਦਿੱਤਾ ਜਾਵੇਗਾ।

ਇੰਝ ਕੰਮ ਕਰੇਗੀ ਇਹ ਤਕਨੀਕ
ਕੁਇਕ ਚਾਰਜ 5 ਤਕਨੀਕ 100 ਵਾਟ ਤੋਂ ਜ਼ਿਆਦਾ ਦੀ ਚਾਰਜਿੰਗ ਸਮਰੱਥਾ ਨਾਲ ਫੋਨ ਨੂੰ ਚਾਰਜ ਕਰੇਗੀ। ਇਸ ਤੋਂ ਪਹਿਲਾਂ ਹੁਣ ਤਕ 45 ਵਾਟ ਪਾਵਰ ਵਾਲੀ ਹੀ ਤਕਨੀਕ ਨੂੰ ਬਿਹਤਰ ਦੱਸਿਆ ਜਾਂਦਾ ਰਿਹਾ ਹੈ। ਇਹ ਤਕਨੀਕ 4,000mAh ਦੀ ਬੈਟਰੀ ਨੂੰ ਚਾਰਜ ਕਰਦੇ ਸਮੇਂ ਫੋਨ ਨੂੰ 10 ਡਿਗਰੀ ਤਕ ਘੱਟ ਗਰਮ ਕਰਦੀ ਹੈ। ਇਹ ਇਕ ਸਾਧਾਰਣ ਬੈਟਰੀ ਨੂੰ 0 ਤੋਂ 100 ਫੀਸਦੀ ਤਕ ਚਾਰਜ ਕਰਨ ’ਚ 15 ਮਿੰਟਾਂ ਦਾ ਸਮਾਂ ਲਵੇਗੀ। ਇੰਨਾ ਹੀ ਨਹੀਂ, ਬੈਟਰੀ ਲਾਈਫ ਵਧਾਉਣ ਲਈ ਇਸ ਵਿਚ ਕੁਆਲਕਾਮ ਬੈਟਰੀ ਸੇਵਰ ਅਤੇ ਅਡਾਪਟਰ ਕੈਪੇਬਿਲਿਟੀ ਲਈ ਸਮਾਰਟ ਆਈਡੈਂਟੀਫੀਕੇਸ਼ਨ ਵਰਗੇ ਫੀਚਰਜ਼ ਵੀ ਮਿਲਣਗੇ।
4,000 ਰੁਪਏ ਸਸਤਾ ਹੋਇਆ 6 ਕੈਮਰਿਆਂ ਵਾਲਾ Vivo V19 ਸਮਾਰਟਫੋਨ
NEXT STORY