ਗੈਜੇਟ ਡੈਸਕ– ਰੀਅਲਮੀ ਆਪਣੀ ਨਵੀਂ 8 ਸੀਰੀਜ਼ ਨੂੰ 24 ਮਾਰਚ ਨੂੰ ਲਾਂਚ ਕਰਨ ਵਾਲੀ ਹੈ। ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੂੰ 24 ਮਾਰਚ ਨੂੰ ਸ਼ਾਮ ਨੂੰ 7:30 ਵਜੇ ਲਾਂਚ ਕੀਤਾ ਜਾਵੇਗਾ ਅਤੇ ਇਸ ਸੀਰੀਜ਼ ਤਹਿਤ ਲਿਆਏ ਗਏ ਫੋਨ ਦੇ ਟਾਪ ਮਾਡਲ ’ਚ 108 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਕੰਪਨੀ ਨੇ ਇਸ ਈਵੈਂਟ ਨੂੰ ਲੈ ਕੇ ਮੀਡੀਆ ਇਨਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਮਿਲ ਸਕਦੇ ਹਨ ਇਹ ਫੀਚਰਜ਼
ਰੀਅਲਮੀ 8 ਸੀਰੀਜ਼ ਤਹਿਤ ਲਿਆਏ ਗਏ ਫੋਨ ਦੇ ਬੇਸ ਮਾਡਲ ’ਚ 6.4 ਇੰਚ ਦੀ ਸੁਪਰ ਅਮੋਲੇਡ ਡਿਸਪਲੇਅ ਹੋਵੇਗੀ ਅਤੇ ਇਸ ਵਿਚ ਮੀਡੀਆਟੈੱਕ ਹੇਲੀਓ ਜੀ95 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ 5000mAh ਦੀ ਬੈਟਰੀ ਹੋਵੇਗੀ ਅਤੇ ਇਹ ਫੋਨ 30 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰੇਗਾ। ਉਥੇ ਹੀ ਟਾਪ ਮਾਡਲ ਦੀ ਗੱਲ ਕਰੀਏ ਤਾਂ ਇਸ ਵਿਚ 108 ਮੈਗਾਪਿਕਸਲ ਦਾ ਕੈਮਰਾ ਹੋਵੇਗਾ ਜੋ 2 ਐਕਸ ਜ਼ੂਮ ਨਾਲ ਆਏਗਾ। ਇਹ ਫੋਨ ਐਂਡਰਾਇਡ 11 ’ਤੇ ਆਧਾਰਿਤ ਰੀਅਮਲੀ ਯੂ.ਆਈ. 2.0 ’ਤੇ ਕੰਮ ਕਰੇਗਾ।
ਇੰਝ ਲੱਭ ਸਕਦੇ ਹੋ ਆਪਣਾ ਗੁੰਮ ਹੋਇਆ ਸਮਾਰਟਫੋਨ, ਅਪਣਾਓ ਇਹ ਤਰੀਕਾ
NEXT STORY