ਗੈਜੇਟ ਡੈਸਕ– ਰੀਅਲਮੀ 9 ਪ੍ਰੋ ਸੀਰੀਜ਼ ਦ ਲਾਂਚਿੰਗ ਭਾਰਤ ’ਚ ਹੋਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਹਫ਼ਤੇ ਰੀਅਲਮੀ 9 ਪ੍ਰੋ ਸੀਰੀਜ਼ ਨੂੰ ਭਾਰਤ ’ਚ ਪੇਸ਼ ਕੀਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾਂ ਰੀਅਲਮੀ 9 ਪ੍ਰੋ ਸੀਰੀਜ਼ ਦੇ ਕਈ ਫੀਚਰਜ਼ ਬਾਰੇ ਜਾਣਕਾਰੀ ਮਿਲ ਚੁੱਕੀ ਹੈ।
ਰੀਅਲਮੀ ਇੰਡੀਆ ਦੇ ਮੈਨੇਜਿੰਗ ਡਾਈਰੈਕਟਰ ਮਾਧਰ ਸੇਠ ਨੇ ਟਵੀਟ ਕਰਕੇ ਦੱਸਿਆ ਹੈ ਕਿ ਰੀਅਲਮੀ 9 ਪ੍ਰੋ ਪਲੱਸ ਦੇ ਨਾਲ ਇਨਬਿਲਟ ਹਾਰਟ ਰੇਟ ਸੈਂਸਰ ਮਿਲੇਗਾ ਯਾਨੀ ਤੁਸੀਂ ਫੋਨ ਦੇ ਨਾਲ ਮਿਲਣ ਵਾਲੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੀ ਮਦਦ ਨਾਲ ਹਾਰਟ ਰੇਟ ਚੈੱਕ ਕਰ ਸਕਦੇ ਹੋ, ਹਾਲਾਂਕਿ, ਇਹ ਸਾਫ ਨਹੀਂ ਹੈ ਕਿ ਹਾਰਟ ਰੇਟ ਸੈਂਸਰ ਸਿਰਫ ਰੀਅਲਮੀ 9 ਪ੍ਰੋ ਪਲੱਸ ਦੇ ਨਾਲ ਮਿਲੇਗਾ ਜਾਂ ਇਸ ਸੀਰੀਜ਼ ਦੇ ਹੋਰ ਫੋਨਾਂ ਨਾਲ ਵੀ ਮਿਲੇਗਾ।
ਮਾਧਵ ਸੇਠ ਨੇ ਫੋਨ ਨਾਲ ਮਿਲਣ ਵਾਲੇ ਹਾਰਟ ਰੇਟ ਸੈਂਸਰ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸਤੋਂ ਇਲਾਵਾ ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਰੀਅਲਮੀ 9 ਪ੍ਰੋ ਪਲੱਸ ਨੂੰ ਮੀਡੀਆਟੈੱਕ ਡਾਈਮੈਂਸਿਟੀ 920 ਪ੍ਰੋਸੈਸਰ ਨਾਲ ਲਾਂਚ ਕੀਤਾ ਜਾਵੇਗਾ ਜਿਸ ਵਿਚ 5ਜੀ ਦਾ ਸਪੋਰਟ ਮਿਲੇਗਾ।
ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
NEXT STORY