ਗੈਜੇਟ ਡੈਸਕ– ਰੀਅਲਮੀ ਨੇ ਕਿਹਾ ਹੈ ਕਿ ਉਹ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਜਲਦ ਲਾਂਚ ਕਰੇਗੀ ਜਿਸ ਵਿਚ ਸੈਮਸੰਗ ਦਾ ISOCELL HM6 ਸੈਂਸਰ ਹੋਵੇਗਾ। ਇਹ ਲੈੱਨਜ਼ 108 ਮੈਗਾਪਿਕਸਲ ਦਾ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਉਸਨੇ ਹਰ ਵਾਰ ਆਪਣੇ ਫੋਨ ਦੇ ਨਾਲ ਇਕ ਨਵਾਂ ਬੈਂਚਮਾਰਕ ਸੈੱਟ ਕੀਤਾ ਹੈ। Realme 5 Pro ਮਿਡਰੇਂਜ ’ਚ ਪਹਿਲਾ ਫੋਨ ਸੀ ਜਿਸ ਵਿਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। Realme 8 ਆਪਣੇ ਸੈਗਮੈਂਟ ’ਚ 64 ਮੈਗਾਪਿਕਸਲ ਕੈਮਰੇ ਵਾਲਾ ਫੋਨ ਸੀ ਅਤੇ ਹੁਣ Realme 9 ਸੀਰੀਜ਼ ਨੂੰ 108 ਮੈਗਾਪਿਕਸਲ ਦੇ ਸੈਮਸੰਗ ISOCELL HM6 ਸੈਂਸਰ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਸੈਮਸੰਗ ISOCELL HM6 ਇਮੇਜ ਸੈਂਸਰ ਦੀਆਂ ਖੂਬੀਆਂ
ਇਹ ਸੈਂਸਰ ਨੋਨਾਪਿਕਸਲ ਪਲੱਸ ਤਕਨਾਲੋਜੀ ਨਾਲ ਲੈਸ ਹੈ ਜੋ ਕਿ 3Sum-3Avg ਦਾ ਅਪਗ੍ਰੇਡਿਡ ਵਰਜ਼ਨ ਹੈ। ਨੋਨਾ ਤਕਨਾਲੋਜੀ ’ਚ 9Sum ਪਿਕਸਲ ਕਾਰਨ ਕੈਮਰੇ ਨੂੰ ਮਿਲਣ ਵਾਲੀ ਲਾਈਟ ਓਵਰਆਲ 123 ਫ਼ੀਸਦੀ ਜ਼ਿਆਦਾ ਹੈ। ISOCELL HM6 ਸੈਂਸਰ ਦੇ ਨਾਲ ਰੀਅਲਮੀ 9 ਸੀਰੀਜ਼ ਦੇ ਕੈਮਰੇ ਦੇ ਨਾਲ ਬਿਹਤਰ ਲਾਈਟਿੰਗ, ਬਿਹਤਰ ਲੋਅ ਲਾਈਟ ਫੋਟੋਗ੍ਰਾਫੀ ਅਤੇ ਬਿਹਤਰ ਕਲਰ ਕਰੈਕਸ਼ਨ ਮਿਲੇਗਾ। ਇਸ ਲੈੱਨਜ਼ ਦੇ ਨਾਲ ਅਲਟਰਾ ਜ਼ੂਮ ਵੀ ਮਿਲੇਗਾ ਜਿਸਦੀ ਮਦਦ ਨਾਲ ਜ਼ੂਮ ਤੋਂ ਬਾਅਦ ਵੀ ਬਿਹਤਰ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਣਗੀਆਂ।
ਨਵੀਂ ਕਲਰ ਥੀਮ ਤੇ ਸਪੋਰਟੀ ਲੁੱਕ ਨਾਲ ਯਾਮਾਹਾ ਨੇ ਲਾਂਚ ਕੀਤੀ YZF-R3 ਬਾਈਕ
NEXT STORY