ਗੈਜੇਟ ਡੈਸਕ– ਰੀਅਲਮੀ ਸੀ-11 ਸਮਾਰਟਫੋਨ ਦੀ ਅੱਜ ਇਕ ਵਾਰ ਫਿਰ ਸੇਲ ਹੋਣ ਜਾ ਰਹੀ ਹੈ। ਗਾਹਕ ਇਸ ਫੋਨ ਨੂੰ ਦੁਪਹਿਰ 12 ਵਜੇ ਫਲਿਪਕਾਰਟ ਅਤੇ ਰੀਅਲਮੀ ਇੰਡੀਆ ਦੀ ਵੈੱਬਸਾਈਟ ਤੋਂ ਖਰੀਦ ਸਕਦੇ ਹਨ। ਇਹ ਕੰਪਨੀ ਦਾ ਸੀ-ਸੀਰੀਜ਼ ਦਾ ਨਵਾਂ ਬਜਟ ਸਮਾਰਟਫੋਨ ਹੈ। ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਅਤੇ ਡਿਊਲ ਰੀਅਰ ਕੈਮਰਾ ਵਰਗੇ ਫੀਚਰਜ਼ ਹਨ। ਅੱਜ ਦੀ ਸੇਲ ’ਚ ਤੁਸੀਂ ਇਸ ਫੋਨ ਨੂੰ ਕੁਝ ਆਕਰਸ਼ਕ ਆਫਰਾਂ ਨਾਲ ਵੀ ਖ਼ਰੀਦ ਸਕਦੇ ਹੋ।
ਕੀਮਤ ਤੇ ਆਫਰ
ਇਸ ਸਮਾਰਟਫੋਨ ਦਾ ਇਕ ਹੀ ਮਾਡਲ ਆਉਂਦਾ ਹੈ ਜੋ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲਾ ਹੈ। ਇਸ ਦੀ ਕੀਮਤ 7,499 ਰੁਪਏ ਹੈ। ਆਫਰ ਤਹਿਤ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ’ਤੇ 5 ਫੀਸਦੀ ਕੈਸ਼ਬੈਕ ਅਤੇ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ’ਤੇ 5 ਫੀਸਦੀ ਦੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਨੋ-ਕਾਸਟ ਈ.ਐੱਮ.ਆਈ. ਦੀ ਵੀ ਸੁਵਿਧਾ ਮਿਲੇਗੀ ਜਿਸ ਦੀ ਸ਼ੁਰੂਆਤ 834 ਰੁਪਏ ਪ੍ਰਤੀ ਮਹੀਨਾ ਤੋਂ ਹੋ ਰਹੀ ਹੈ। ਫੋਨ ਨੂੰ ਰੀਅਲਮੀ ਦੀ ਵੈੱਬਸਾਈਟ ਤੋਂ ਖ਼ਰੀਦਣ ’ਤੇ 500 ਰੁਪਏ ਦਾ Mobikwik ਕੈਸ਼ਬੈਕ ਮਿਲੇਗਾ।
ਫੋਨ ਦੇ ਫੀਚਰਜ਼
ਡਿਊਲ ਸਿਮ ਵਾਲੇ ਰੀਅਲਮੀ ਸੀ11 ’ਚ 6.5 ਇੰਚ ਦੀ ਐੱਚ.ਡੀ. ਪਲੱਸ ਮਿਨੀਡ੍ਰੋਪ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ ਆਕਟਾ-ਕੋਰ ਮੀਡੀਆਟੈੱਕ ਹੇਲੀਓ ਜੀ35 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ ਮਿਲਣ ਵਾਲੀ 32 ਜੀ.ਬੀ. ਸਟੋਰੇਜ ਨੂੰ 256 ਜੀ.ਬੀ. ਤਕ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਰੀਅਲਮੀ ਸੀ11 ਐਂਡਰਾਇਡ 10 ਬੇਸਡ ਰੀਅਲਮੀ ਯੂ.ਆਈ. ’ਤੇ ਚਲਦਾ ਹੈ।
ਫੋਨ ਦੇ ਰੀਅਰ ’ਚ ਦੋ ਕੈਮਰੇ ਦਿੱਤੇ ਗਏ ਹਨ। ਇਸ ਵਿਚ 13 ਮੈਗਾਪਿਕਸਲ ਦਾ ਮੇਨ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕੈਮਰੇ ’ਚ ਏ.ਆਈ. ਬਿਊਟੀ, ਫਿਲਟਰ ਮੋਡ, ਐੱਚ.ਡੀ.ਆਰ., ਪੋਟਰੇਟ ਮੋਡ ਅਤੇ ਟਾਈਮਲੈਪਸ ਵਰਗੇ ਫੀਚਰਜ਼ ਹਨ। ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਚਾਰਜਿੰਗ ਨਾਲ ਆਉਂਦੀ ਹੈ। ਇਸ ਵਿਚ ਰੀਵਰਸ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ।
948cc ਚਾਰ ਸਿਲੰਡਰ ਇੰਜਣ ਨਾਲ ਭਾਰਤ ’ਚ ਲਾਂਚ ਹੋਈ 2020 Kawasaki Z900
NEXT STORY