ਗੈਜੇਟ ਡੈਸਕ– ਚੀਨੀ ਹੈਂਡਸੈੱਟ ਨਿਰਮਾਤਾ ਰੀਅਲਮੀ ਨੇ ਫੇਕ ਕੰਪਨੀ ਵੈੱਬਸਾਈਟ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ ਅਤੇ ਗਾਹਕਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਇਹ ਕੰਪਨੀ ਫ੍ਰੈਂਚਾਈਜ਼ੀ ਪਾਰਟਨਰਸ਼ਿਪ ਲਈ ਲੋਕਾਂ ਕੋਲੋਂ ਪੁੱਛ ਰਹੀ ਹੈ। ਸਮਾਰਟਫੋਨ ਕੰਪਨੀ ਨੇ ਕਿਹਾ ਹੈ ਕਿ ਕਿਸੇ ਨੇ www.realmepartner.in ਨਾਂ ਨਾਲ ਇਕ ਵੈੱਬਸਾਈਟ ਬਣਾਈ ਹੈ, ਜੋ ਕਿ ਲੋਕਾਂ ਕੋਲੋਂ ਫ੍ਰੈਂਚਾਈਜ਼ੀ ਪਾਰਟਨਰਸ਼ਿਪ ਲਈ ਪੁੱਛ ਰਹੀ ਹੈ। ਕੰਪਨੀ ਨੇ ਕਿਹਾ ਕਿ ਇਹ ਉਨ੍ਹਾਂ ਦੁਆਰਾ ਆਪਰੇਟ ਨਹੀਂ ਕੀਤੀ ਜਾਂਦੀ ਅਤੇ ਇਸ ਵੈੱਬਸਾਈਟ ਰਾਹੀਂ ਬਿਜ਼ਨੈੱਸ ਕਰਨ ਵਾਲੇ ਲੋਕਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ। ਇਹ ਇਕ ਫਰਜ਼ੀ ਵੈੱਬਸਾਈਟ ਹੈ।
ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਨਿਊਜ਼ ਏਜੰਸੀ IANS ਨੂੰ ਦਿੱਤੇ ਗਏ ਬਿਆਨ ’ਚ ਕਿਹਾ ਕਿ ਸਾਨੂੰ ਜਾਣ ਕੇ ਬੜੀ ਹੈਰਾਨੀ ਹੋਈ ਅਤੇ ਇਹ ਬਹੁਤ ਮੰਦਭਾਗਾ ਹੈ ਕਿ ਲੋਕ ਸਾਡੇ ਨਾਂ ਨਾਲ ਫਰਜ਼ੀ ਵੈੱਬਸਾਈਟ ਬਣਾ ਰਹੇ ਹਨ। ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸਿਰਫ ਇਕ ਅਧਿਕਾਰਤ ਵੈੱਬਸਾਈਟ www.realme.com ਹੈ ਅਤੇ ਅਸੀਂ ਆਪਣੇ ਯੂਜ਼ਰਜ਼ ਤੇ ਬਿਜ਼ਨੈੱਸ ਪਾਰਟਨਰਸ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਨਾਂ ਨਾਲ ਬਣਾਈ ਗਈ ਦੂਜੀ ਵੈੱਬਸਾਈਟ ਤੋਂ ਵੀ ਦੂਰ ਰਹਿਣ।
ਫਰਮ ਮੁਤਾਬਕ, ਕੁਝ ਲੋਕ ਰੀਅਲਮੀ ਪ੍ਰੋਡਕਟਸ ਜਿਵੇਂ- ਰੀਅਲਮੀ ਬਡਸ, ਕੁਨੈਕਟਰਸ ਅਤੇ ਵਾਇਅਰਸ ਦੀਆਂ ਨਕਲੀ ਆਈਟਮਾਂ ਸੇਲ ਕਰਦੇ ਹਨ। ਮਾਧਵ ਸੇਠ ਨੇ ਕਿਹਾ ਕਿ ਅਸੀਂ ਉਨ੍ਹਾਂ ਖਿਲਾਫ ਗੰਭੀਰ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਸਾਡੇ ਸਾਰੇ ਪ੍ਰੋਡਕਟ ਪੋਰਟਫੋਲੀਓ ਸਾਡੀ ਅਧਿਕਾਰਤ ਵੈੱਬਸਾਈਟ ’ਤੇ ਉਪਲੱਬਧ ਹਨ। ਕੰਪਨੀ ਫਿਲਹਾਲ ਪਾਰਟਨਰਸ ਅਤੇ ਅਧਿਕਾਰਤ ਵੈੱਬਸਾਈਟ www.realme.com ਰਾਹੀਂ ਆਪਣੇ ਪ੍ਰੋਡਕਟ ਸੇਲ ਕਰਦੀ ਹੈ।
ਮਾਰਚ ’ਚ ਲਾਂਚ ਹੋਵੇਗਾ ਸਸਤਾ ਆਈਫੋਨ, ਜਾਣੋ ਕਿੰਨੀ ਹੋਵੇਗੀ ਕੀਮਤ
NEXT STORY