ਗੈਜੇਟ ਡੈਸਕ– ਰੀਅਲਮੀ ਆਪਣੀ GT ਸੀਰੀਜ਼ ਦੇ ਨਵੇਂ ਸਮਾਰਟਫੋਨ Realme GT Neo 2T ਨੂੰ ਜਲਦ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ, ਰੀਅਲਮੀ ਇਸ ਫੋਨ ਨੂੰ 19 ਅਕਤੂਬਰ ਨੂੰ ਲਾਂਚ ਕਰੇਗੀ। ਟਿਪਸਟਰ ਮੁਕੁਲ ਸ਼ਰਮਾ ਨੇ ਇਸ ਫੋਨ ਦੀਆਂ ਕੁਝ ਡਿਟੇਲਸ ਸਾਂਝੀਆਂ ਕੀਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ, ਇਹ ਫੋਨ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ’ਚ ਲਾਂਚ ਕੀਤਾ ਜਾਵੇਗਾ।
ਰੀਅਲਮੀ ਦੇ ਇਸ ਫੋਨ ਨੂੰ ਨਿਓ ਬਲੈਕ, ਨਿਓ ਬਲਿਊ ਅਤੇ ਨਿਊ ਗਰੀਨ ਰੰਗ ’ਚ ਲਿਆਇਆ ਜਾਵੇਗਾ। ਰੀਅਲਮੀ ਇੰਡੀਆ ਦੀ ਵੈੱਬਸਾਈਟ ’ਤੇ ਫੋਨ ਦੀ ਲਾਂਚਿੰਗ ਲਈ ਇਕ ਮਾਈਕ੍ਰੋਸਾਈਟ ਵੀ ਤਿਆਰ ਕੀਤੀ ਗਈ ਹੈ ਜਿਸ ਮੁਤਾਬਕ, 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ E4 ਐਮੋਲੇਡ ਡਿਸਪਲੇਅ ਇਸ ਵਿਚ ਮਿਲੇਗੀ। ਇਸ ਦੇ ਰੀਅਰ ’ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਦਿੱਤਾ ਗਿਆ ਹੋਵੇਗਾ। ਇਸ ਤੋਂ ਇਲਾਵਾ ਫੋਨ ’ਚ 5,000mAh ਦੀ ਬੈਟਰੀ ਮਿਲੇਗੀ ਜੋ 65 ਵਾਟ ਸੁਪਰਡਾਰਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਵੀਡੀਓ ਵੇਖਣ ’ਚ ਭਾਰਤੀਆਂ ਨੇ ਚੀਨ ਨੂੰ ਛੱਡਿਆ ਪਿੱਛੇ, ਰੋਜ਼ ਇੰਨੇ ਘੰਟੇ ਫੋਨ ’ਤੇ ਗੁਜ਼ਾਰ ਰਹੇ ਲੋਕ
NEXT STORY