ਗੈਜੇਟ ਡੈਸਕ—ਚਾਈਨੀਜ਼ ਬ੍ਰੈਂਡ ਰੀਅਲਮੀ ਆਪਣੇ ਡਿਵਾਈਸ ਰੀਅਲਮੀ 5 ਦੇ ਸਕਸੈਸਰ ਰੀਅਲਮੀ 6 'ਤੇ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੰਪਨੀ 20 ਨਵੰਬਰ ਨੂੰ ਰੀਅਲਮੀ ਐਕਸ2 ਪ੍ਰੋ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਨਾਲ ਹੀ ਰੀਅਲਮੀ ਐਕਸ.ਟੀ. ਨੂੰ ਵੀ ਸਨੈਪਡਰੈਗਨ 730 ਜੀ ਚਿਪਸੈਟ ਨਾਲ ਦਸੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਅਜਿਹਾ ਲੱਗਦਾ ਹੈ ਕਿ ਕੰਪਨੀ ਰੀਅਲਮੀ 5 ਸੀਰੀਜ਼ ਦਾ ਸਕਸੈੱਸਰ ਵੀ ਜਲਦ ਹੀ ਲਾਂਚ ਕਰਨਾ ਚਾਹੁੰਦੀ ਹੈ। ਲਾਂਚ ਤੋਂ ਪਹਿਲਾਂ ਇਸ ਸਮਾਰਟਫੋਨ ਦਾ ਰਿਟੇਲ ਬਾਕਸ ਆਨਲਾਈਨ ਦਿਖਿਆ ਹੈ ਅਤੇ ਸਾਹਮਣੇ ਆਇਆ ਹੈ ਕਿ ਕੰਪਨੀ ਇਸ 'ਚ ਪੈਂਟਾ ਕੈਮਰਾ ਸੈਟਅਪ ਦੇ ਸਕਦੀ ਹੈ।
ਰੀਅਲਮੀ 5 ਅਤੇ ਰੀਅਲਮੀ 5 ਪ੍ਰੋ ਦੇ ਨਾਲ ਕੰਪਨੀ ਕਵਾਡ ਕੈਮਰਾ ਸੈਟਅਪ ਡਿਵਾਈਸੇਜ਼ 'ਚ ਲੈ ਕੇ ਆਈ ਸੀ। ਨਵੇਂ ਡਿਵਾਈਸ 'ਚ ਅਪਡੇਟੇਡ ਪ੍ਰੋਸੈਸਰ ਨਾਲ ਬਿਹਤਰ ਪੈਂਟਾ ਕੈਮਰਾ ਸੈਟਅਪ ਯੂਜ਼ਰਸ ਨੂੰ ਮਿਲ ਸਕਦਾ ਹੈ। ਆਨਲਾਈਨ ਦਿਖਿਆ ਰਿਟੇਲ ਬਾਕਸ ਭਲੇ ਹੀ ਆਥੈਂਟਿਕ ਨਾ ਲੱਗ ਰਿਹਾ ਹੋਵੇ ਪਰ ਟਿਪਸਟਰ ਦਾ ਦਾਅਵਾ ਹੈ ਕਿ ਰੀਅਲਮੀ 6 ਦੀ ਕੀਮਤ ਕਰੀਬ 1,000 ਆਰ.ਐੱਮ.ਬੀ. (ਕਰੀਬ 10,000 ਰੁਪਏ) ਰੱਖੀ ਜਾ ਸਕਦੀ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਡਿਵਾਈਸ ਨੂੰ 2020 'ਚ ਲਾਂਚ ਕੀਤਾ ਜਾ ਸਕਦਾ ਹੈ। ਰੀਅਲਮੀ 6 ਦੀ ਲੀਕਡ ਇਮੇਜ 'ਚ ਡਿਵਾਈਸ ਦਾ ਫਰੰਟ ਪੈਨਲ ਸਾਫ ਦਿਖ ਰਿਹਾ ਹੈ। ਸਾਹਮਣੇ ਆਇਆ ਹੈ ਕਿ ਇਸ ਸਮਾਰਟਫੋਨ 'ਚ ਯੂਜ਼ਰਸ ਨੂੰ ਵਾਟਰਡਰਾਪ ਨੌਚ ਦੀ ਜਗ੍ਹਾ ਪੰਚਹੋਲ ਡਿਸਪਲੇਅ ਦੇਖਣ ਨੂੰ ਮਿਲੇਗੀ।

ਆਨਲਾਈਨ ਦਿਖੀ ਫੋਟੋ
ਰੀਅਲਮੀ 6 ਦੀ ਲੀਕਡ ਫੋਟੋਜ਼ 'ਚ ਅਲਾਇੰਡ ਪੰਚ-ਹੋਲ ਕਟਆਊਟ ਦਿਖ ਰਿਹਾ ਹੈ। ਸਕਰੀਨ ਦੇ ਚਾਰੋ ਪਾਸੇ ਦਿੱਤੇ ਜਾਣ ਵਾਲੇ ਬੈਜਲਸ ਵੀ ਪਤਲੇ ਨਜ਼ਰ ਆ ਰਹੇ ਹਨ। ਅਜਿਹੇ 'ਚ ਸਾਫ ਹੈ ਕਿ ਰੀਅਲਮੀ ਇਸ ਸਮਾਰਟਫੋਨ ਨੂੰ ਵੀ ਬਜਟ ਰੇਂਜ 'ਚ ਲਾਂਚ ਕਰੇਗੀ। ਸਮਾਰਟਫੋਨ ਫਿਲਹਾਲ ਟੈਸਟਿੰਗ ਫੇਜ਼ 'ਚ ਨਜ਼ਰ ਆ ਰਿਹਾ ਹੈ ਅਤੇ ਲਾਈਵ ਫੋਟੋ 'ਚ ਇਹ ਗੂਗਲ ਦੇ ਮੋਬਾਇਲ ਆਪਰੇਟਿੰਗ ਸਿਸਟਮ ਐਂਡ੍ਰਾਇਡ ਦੇ AOSP ਵਰਜ਼ਨ 'ਤੇ ਚੱਲਦਾ ਦਿਖ ਰਿਹਾ ਹੈ।
ਅਜੇ ਡੀਟੇਲਸ ਸਾਫ ਨਹੀਂ
ਲੀਕ ਹੋਈ ਇਕ ਫੋਟੋ 'ਚ ਸੈਟਿੰਗਸ ਪੇਜ਼ ਚਾਈਨੀਜ਼ ਲੈਂਗਵੇਜ 'ਚ ਦਿਖ ਰਿਹਾ ਹੈ। ਹਾਲਾਂਕਿ ਡਿਊਲ ਸਿਮ ਕੁਨੈਕਟੀਵਿਟੀ ਤੋਂ ਇਲਾਵਾ ਹੋਰ ਕੋਈ ਸਪੈਸੀਇਕੇਸ਼ਨਸ ਸਾਹਮਣੇ ਨਹੀਂ ਆਏ ਹਨ। ਰੀਅਲਮੀ 5 ਸੀਰੀਜ਼ ਨੂੰ ਪਿਛਲੀ ਰੀਅਲਮੀ 3 ਸੀਰੀਜ਼ ਦੇ ਕੁਝ ਮਹੀਨੇ ਬਾਅਦ ਹੀ ਲਾਂਚ ਕੀਤਾ ਗਿਆ ਸੀ ਅਜਿਹੇ 'ਚ ਰੀਅਲਮੀ 6 ਨੂੰ ਵੀ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਲਈ ਇਕ ਅਪਗ੍ਰੇਡ ਦੇ ਤੌਰ 'ਤੇ ਦਿਖ ਰਿਹਾ ਇਹ ਡਿਵਾਈਸ ਮਾਰਕੀਟ 'ਚ ਵੱਡੀ ਗ੍ਰੋਥ ਪਾਉਣ 'ਚ ਮਦਦ ਕਰ ਸਕਦਾ ਹੈ।
ਫਿਰ ਸਾਹਮਣੇ ਆਈ ਵਟਸਐਪ ਡਾਰਕ ਮੋਡ ਦੀ ਤਸਵੀਰ, ਜਲਦ ਹੋਵੇਗਾ ਲਾਂਚ
NEXT STORY