ਗੈਜੇਟ ਡੈਸਕ– ਰੀਅਲਮੀ ਟੈੱਕਲਾਈਫ ਨੇ ਆਪਣੀ ਪਹਿਲੀ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਭਾਰਤ ’ਚ ਲਾਂਚ ਕਰ ਦਿੱਤੀ ਹੈ। ਰੀਅਲਮੀ ਦੀ ਇਸ ਵਾਸ਼ਿੰਗ ਮਸ਼ੀਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਇਕ ਐਂਟੀ ਬੈਕਟੀਰੀਅਲ ਸਲਿਵਰ ਆਇਨ ਵਾਸ਼ ਤਕਨਾਲੋਜੀ ਦਿੱਤੀ ਗਈ ਹੈ ਯਾਨੀ ਇਸ ’ਤੇ ਬੈਕਟੀਰੀਆ ਦਾ ਅਸਰ ਨਹੀਂ ਹੋਵੇਗਾ। ਇਹ ਵਾਸ਼ਿੰਗ ਮਸ਼ੀਨ ਹਾਰਡ ਵਾਸ਼ ਫੀਚਰ ਦੇ ਨਾਲ ਆਉਂਦੀ ਹੈ। ਇਸਤੋਂ ਇਲਾਵਾ ਇਸ ਵਿਚ ਜੈੱਟ ਸਟਰੀਮ ਕਲੀਨਿੰਗ ਤਕਨਾਲੋਜੀ ਦਿੱਤੀ ਗਈ ਹੈ।
ਰੀਅਲਮੀ ਟੈੱਕਲਾਈਫ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤੀ ਕੀਮਤ 10,990 ਰੁਪਏ ਹੈ। ਇਸ ਕੀਮਤ ’ਚ 8 ਕਿਲੋਗ੍ਰਾਮ ਸਮਰੱਥਾ ਵਾਲੀ ਮਸ਼ੀਨ ਮਿਲੇਗੀ, ਉੱਥੇ ਹੀ 8.5 ਕਿਲੋਗ੍ਰਾਮ ਸਮਰੱਥਾ ਵਾਲੀ ਮਸ਼ੀਨ ਦੀ ਕੀਮਤ 11,190 ਰੁਪਏ ਰੱਖੀ ਗਈ ਹੈ। ਰੀਅਲਮੀ ਦੀ ਇਸ ਵਾਸ਼ਿੰਗ ਮਸ਼ੀਨ ਨੂੰ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ।
ਰੀਅਲਮੀ ਟੈੱਕਲਾਈਫ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਕੱਪੜਿਆਂ ਦੀ ਧੁਆਈ ਲਈ ਇਸ ਵਿਚ ਜੈੱਟ ਸਟਰੀਮ ਤਕਨਾਲੋਜੀ ਦਿੱਤੀਗਈ ਹੈ। ਇਸਨੂੰ ਬਿਜਲੀ ਬਚਤ ਲਈ BEE 5 ਸਟਾਰ ਰੇਟਿੰਗ ਮਿਲੀ ਹੈ। ਐਂਟੀ ਬੈਕਟੀਰੀਅਲ ਸਲਿਵਰ ਆਇਨ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਇਹ ਕਿਸੇ ਵੀ ਕੀਮਤ ’ਤੇ ਬੈਕਟੀਰੀਆ ਨੂੰ ਪੈਦਾ ਨਹੀਂ ਹੋਣ ਦੇਵੇਗੀ ਯਾਨੀ ਇਸ ਨਾਲ ਇਨਫੈਕਸ਼ਨ ਹੋਣ ਦਾ ਕੋਈ ਖਤਰਾ ਨਹੀਂ ਹੈ।
ਇਸ ਵਾਸ਼ਿੰਗ ਮਸ਼ੀਨ ’ਚ 1400RPM ਦਾ ਏਅਰ ਡ੍ਰਾਇਰ ਹੈ ਜੋ ਕਿ ਇਕ ਹੈਵੀ ਮੋਟਰ ਦੇ ਨਾਲ ਆਉਂਦਾ ਹੈ। ਇਸ ਮਸ਼ੀਨ ’ਚ ਕਾਲਰ ਸਕ੍ਰਬਰ ਵੀ ਹੈ। ਮਸ਼ੀਨ ਦਾ ਬਾਡੀ ਪਲਾਸਟਿਕ ਦੀ ਹੈ। ਵਾਟਰ ਰੈਸਿਸਟੈਂਟ ਲਈ ਇਸਨੂੰ IPX4 ਦੀ ਰੇਟਿੰਗ ਮਿਲੀ ਹੈ। ਰੀਅਲਮੀ ਦੀ ਵਾਸ਼ਿੰਗ ਮਸ਼ੀਨ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਥਾਮਸਨ ਵਰਗੀਆਂ ਨਵੀਆਂ ਕੰਪਨੀਆਂ ਨਾਲ ਹੋਵੇਗਾ।
Tata Motors ਜਲਦ ਲਾਂਚ ਕਰੇਗੀ ਸਭ ਤੋਂ ਸਸਤੀ EV ਟਾਟਾ ਟਿਗੋਰ
NEXT STORY