ਗੈਜੇਟ ਡੈਸਕ– ਰਿਅਲਮੀ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Realme X2 ਲਾਂਚ ਕਰ ਦਿੱਤਾ ਹੈ। ਰਿਅਲਮੀ ਐਕਸ 2 ਦੇ ਨਾਲ ਕੰਪਨੀ ਨੇ ਆਪਣਾ ਪਹਿਲਾ ਰਿਅਲਮੀ ਬਡਸ ਏਅਰ ਵੀ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਰਿਅਲਮੀ ਐਕਸ 2, ਚੀਨ ’ਚ ਲਾਂਚ ਹੋਏ ਰਿਅਲਮੀ ਐਕਸ ਟੀ 730 ਜੀ ਦਾ ਭਾਰਤੀ ਵਰਜ਼ਨ ਹੈ। ਰਿਅਲਮੀ ਨੇ realmePaySa ਐਪ ਵੀ ਪੇਸ਼ ਕੀਤਾ ਹੈ ਜਿਸ ਰਾਹੀਂ ਸਿਰਫ 5 ਮਿੰਟ ’ਚ 8 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤਕ ਦਾ ਪਰਸਨਲ ਲੋਨ ਲਿਆ ਜਾ ਸਕੇਗਾ।
ਫੀਚਰਜ਼
ਰਿਅਲਮੀ ਐਕਸ 2 ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080X2340 ਪਿਕਸਲ ਹੈ। ਇਸ ਫੋਨ ’ਚ ਸੁਪਰ ਅਮੋਲੇਡ ਡਿਸਪਲੇਅ ਮਿਲੇਗੀ। ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 730 ਜੀ ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ।
ਕੈਮਰਾ
ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ (ਚਾਰ ਕੈਮਰੇ) ਸੈੱਟਅਪ ਦਿੱਤਾ ਗਿਆ ਹੈ ਜਿਨ੍ਹਾਂ ’ਚ ਪਹਿਲਾ 64 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ f/1.8 ਹੈ। ਉਥੇ ਹੀ ਦੂਜਾ ਕੈਮਰਾ 8 ਮੈਗਾਪਿਕਸਲ ਦਾ ਵਾਈਡ ਐਂਗਲ, ਤੀਜਾ ਕੈਮਰਾ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਇਸ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਕੁਨੈਕਟਿਵਿਟੀ ਦੀ ਗੱਲ ਕਰੀਏ ਤਾਂ ਰਿਅਲਮੀ ਐਕਸ 2 ’ਚ 4ਜੀ ਐੱਲ.ਟੀ.ਈ., ਬਲੂਟੁੱਥ 5.0, ਯੂ.ਐੱਸ.ਬੀ. ਟਾਈਪ-ਸੀ ਅਤੇ 3.5mm ਦਾ ਹੈੱਡਫੋਨ ਜੈੱਕ ਮਿਲੇਗਾ। ਰਿਅਲਮੀ ਦੇ ਫੋਨ ’ਚ 4000mAh ਦੀ ਬੈਟਰੀ ਮਿਲੇਗੀ ਜੋ 30 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰੇਗੀ।
ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਰਿਅਲਮੀ ਐਕਸ 2 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਹੈ, 6 ਜੀ.ਬੀ. ਰੈਮ +128 ਜੀ.ਬੀ. ਮਾਡਲ ਦੀ ਕੀਮਤ 18,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 19,999 ਰੁਪਏ ਹੈ। ਫੋਨ ਦੀ ਪਹਿਲੀ ਸੇਲ 20 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਰਿਅਲਮੀ ਦੀ ਵੈੱਬਸਾਈਟ ਅਤੇ ਫਲਿਪਕਾਰਟ ’ਤੇ ਹੋਵੇਗੀ। ਫੋਨ ਦੇ ਨਾਲ ਜਿਓ ਵਲੋਂ 11,500 ਰੁਪਏ ਦਾ ਫਾਇਦਾ ਮਿਲੇਗਾ।
Airtel ਨੇ ਪੇਸ਼ ਕੀਤਾ ਲਾਂਗ ਟਰਮ ਪ੍ਰੀਪੇਡ ਪਲਾਨ, ਕੀਮਤ 598 ਰੁਪਏ ਤੋਂ ਸ਼ੁਰੂ
NEXT STORY