ਗੈਜੇਟ ਡੈਸਕ– ਰਿਅਲਮੀ ਐਕਸ ਟੀ ਨੂੰ ਭਾਰਤ ’ਚ ਨਵੀਂ ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਹ ਅਪਡੇਟ ਨੋਟੀਫਿਕੇਸ਼ਨ ਸੈਂਟਰ ’ਚ ਡਾਰਕ ਮੋਡ ਸਵਿੱਚ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਦਸੰਬਰ ਮਹੀਨੇ ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਇਸੇ ਅਪਡੇਟ ਦਾ ਹਿੱਸਾ ਹੈ। ਦੂਜੇ ਪਾਸੇ, ਕੰਪਨੀ ਦੇ ਲੇਟੈਸਟ ਬਜਟ ਸਮਾਰਟਫੋਨ ਰਿਅਲਮੀ ਸੀ2 ਨੂੰ ਵੀ ਨਵੀਂ ਸਾਫਟਵੇਅਰ ਅਪਡੇਟ ਮਿਲੀ ਹੈ ਜੋ ਫੋਨ ’ਚ ਕਈ ਨਵੇਂ ਫੀਚਰਜ਼ ਲੈ ਕੇ ਆਉਂਦੀ ਹੈ। ਨਵੇਂ ਕਲਰ ਓ.ਐੱਸ. ਅਪਡੇਟ ਨੋਟੀਫਿਕੇਸ਼ਨ ਸੈਂਟਰ ’ਚ ਡਾਰਕ ਮੋਡ ਨੂੰ ਇਨੇਬਲ ਜਾਂ ਡਿਸੇਬਲ ਕਰਨ ਲਈ ਫਾਸਟ ਸਵਿੱਚ ਟਾਗਲ ਦਿੰਦਾ ਹੈ। ਇਸ ਤੋਂ ਇਲਾਵਾ ਨਵੀਂ ਅਪਡੇਟ ਦੇ ਨਾਲ ਰਿਅਲਮੀ ਸੀ2 ਨੂੰ ਵੀ ਦਸੰਬਰ ਐਂਡਰਾਇਡ ਸਕਿਓਰਿਟੀ ਪੈਚ ’ਤੇ ਅਪਗ੍ਰੇਡ ਕਰ ਦਿੱਤਾ ਗਿਆ ਹੈ।
ਅਧਿਕਾਰਤ ਰਿਅਲਮੀ ਕਮਿਊਨਿਟੀ ਫੋਰਮ ਪੋਸਟ ਮੁਤਾਬਕ, ਰਿਅਲਮੀ ਐਕਸ ਟੀ ਲਈ ਜਾਰੀ ਕੀਤੀ ਗਈ ਲੇਟੈਸਟ ਸਾਫਟਵੇਅਰ ਅਪਡੇਟ ਦਾ ਬਿਲਡ ਨੰਬਰ RMX1921EX_11_A.14 ਹੈ। ਇਸ ਨੂੰ ਫੇਜ਼ ਦੇ ਆਧਾਰ ’ਤੇ ਰੋਲ ਆਊਟ ਕੀਤਾ ਜਾ ਰਿਹਾ ਹੈ। ਜੇਕਰ ਤੁਹਾਨੂੰ ਓ.ਟੀ.ਏ. ਨੋਟੀਫਿਕੇਸ਼ਨ ਨਹੀਂ ਮਿਲਿਆ ਤਾਂ ਤੁਸੀਂ ਇਸ ਪੇਜ ’ਤੇ ਜਾ ਕੇ ਮੈਨੁਅਲੀ ਡਾਊਨਲੋਡ ਵੀ ਕਰ ਸਕਦੇ ਹੋ। ਦਸੰਬਰ ਐਂਡਰਾਇਡ ਸਕਿਓਰਿਟੀ ਪੈਚ ਅਤੇ ਨੋਟੀਫਿਕੇਸ਼ਨ ਸੈਂਟਰ ਚ ਡਾਰਕ ਮੋਡ ਸਵਿੱਚ ਤੋਂ ਇਲਾਵਾ ਅਪਡੇਟ ਫਰੰਟ ਕੈਮਰੇ ਦੇ ਨਾਈਟਸਕੇਪ ਐਲਗੋਰਿਦਮ ਨੂੰ ਬਿਹਤਰ ਕਰਦਾ ਹੈ ਅਤੇ ਬਲੈਕ ਸਪਾਟ ਵਾਲੀ ਕਮੀ ਨੂੰ ਵੀ ਦੂਰ ਕਰਦੀ ਹੈ। ਹੁਣ ਯੂਜ਼ਰਜ਼ ਥੀਮ ਸਟੋਰ ’ਚ ਫੋਂਟ ਨੂੰ ਵੀ ਬਦਲ ਸਕਣਗੇ।
ਅਧਿਕਾਰਤ ਫੋਰਮ ਮੁਤਾਬਕ, ਰਿਅਲਮੀ ਸੀ2 ਨੂੰ ਮਿਲੀ ਲੇਟੈਸਟ ਕਲਰ ਓ.ਐੱਸ. ਅਪਡੇਟ ਦਾ ਬਿਲਡ ਨੰਬਰ RMX1941EX_11.A.21 ਹੈ। ਇਸ ਨੂੰ ਭਾਰਤ ’ਚ ਰੋਲ ਆਊਟ ਕਰ ਦਿੱਤਾ ਗਿਆ ਹੈ। ਇਹ ਅਪਡੇਟ ਫੇਜ਼ ਦੇ ਆਧਾਰ ’ਤੇ ਰਿਲੀਜ਼ ਹੋਈ ਹੈ। ਯਾਨੀ ਹਰ ਰਿਅਲਮੀ ਸੀ2 ਯੂਜ਼ਰਜ਼ ਤਕ ਇਸ ਅਪਡੇਟ ਨੂੰ ਪਹੁੰਚਣ ’ਚ ਥੋੜ੍ਹਾਂ ਸਮਾਂ ਲੱਗੇਗਾ। ਚੇਂਜਲਾਗ ’ਚ ਦੱਸਿਆ ਗਿਆ ਹੈ ਕਿ ਇਹ ਅਪਡੇਟ ਆਪਣੇ ਨਾਲ ਦਸੰਬਰ ਦਾ ਐਂਡਰਾਇਡ ਸਕਿਓਰਿਟੀ ਪੈ ਲੈ ਕੇ ਆਉਂਦੀ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਹੁਣ ਯੂਜ਼ਰਜ਼ ਰੀਸੈਂਟ ਟਾਸਕ ਇੰਟਰਫੇਸ ਦੇ ਬਲੈਂਕ ਏਰੀਆ ’ਤੇ ਟੈਪ ਕਰ ਕੇ ਲਾਂਚਰ ਪੇਜ ’ਤੇ ਵਾਪਸ ਜਾ ਸਕਣਗੇ।
ਇਸ ਤੋਂ ਇਲਾਵਾ ਹੁਣ ਰਿਅਲਮੀ ਸੀ2 ’ਚ ਇਨਕਮਿੰਗ ਕਾਲਸ ਲਈ ਫਲੈਸ਼ ਨੋਟੀਫਿਕੇਸ਼ਨ ਫੀਚਰ ਨੂੰ ਇਨੇਬਲ ਕਰ ਸਕਣਗੇ। ਅਪਡੇਟ ਨੇ ਕੈਮਰੇ ਦੇ ਹਾਰੀਜਾਂਟਲ ਓਰੀਅਨਟੇਸ਼ਨ ’ਚ ਵਾਲਿਊਮ ਬਾਰ ਦੇ ਬਲਾਕ ਹੋਣ ਵਾਲੀ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ। ਐਂਡਰਾਇਡ ਪਾਈ ’ਤੇ ਆਧਾਰਿਤ ਇਹ ਅਪਡੇਟ ਰਿਅਲਮੀ ਸੀ2 ਦੇ ਨੋਟੀਫਿਕੇਸ਼ਨ ਸੈਂਟਰ ’ਚ ਡਾਰਕ ਮੋਡ ਲਈ ਸਵਿੱਚ ਟਾਗਲ ਲੈ ਕੇ ਆਉਂਦੀ ਹੈ।
ਵੋਡਾਫੋਨ ਨੇ ਪੇਸ਼ ਕੀਤੇ 4 ਨਵੇਂ ਪਲਾਨਸ
NEXT STORY