ਗੈਜੇਟ ਡੈਸਕ- ਰੈੱਡਮੀ ਇੰਡੀਆ ਨੇ ਆਪਣੇ ਐਂਟਰੀ ਲੈਵਲ ਸਮਾਰਟਫੋਨ Redmi 12C ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Redmi 12C ਦੇ ਨਾਲ ਵਾਟਰਡ੍ਰੋਪ ਨੋਚ ਡਿਸਪਲੇਅ ਹੈ ਅਤੇ ਰੀਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਡਿਊਲ ਰੀਅਰ ਕੈਮਰਾ ਵੀ ਹੈ। ਇਸਤੋਂ ਇਲਾਵਾ ਫੋਨ ਦੇ ਬੈਕ ਪੈਨਲ ਇਕ ਟੈਕਸਚਰ ਵਾਲਾ ਹੈ ਜਿਸ ਨਾਲ ਗ੍ਰਿਪਿੰਗ ਚੰਗੀ ਬਣੇਗੀ।
Redmi 12C ਦੀ ਕੀਮਤ
Redmi 12C ਦੀ ਸ਼ੁਰੂਆਤੀ ਕੀਮਤ 8,999 ਰੁਪਏ ਹੈ। ਇਸ ਕੀਮਤ 'ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਮਿਲੇਗੀ। ਉੱਥੇ ਹੀ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 10,999 ਰੁਪਏ ਰੱਖੀ ਹੈ। ਇਹ ਫੋਨ ਮੈਟ ਬਲੈਕ, ਮਿੰਟ ਗਰੀਨ, ਰਾਇਲ ਬਲਿਊ ਅਤੇ ਲਾਵੈਂਡਰ ਪਰਪਲ ਰੰਗ 'ਚ ਖਰੀਦਿਆ ਜਾ ਸਕੇਗਾ। ਫੋਨ ਦੇ ਨਾਲ ਬੈਂਕ ਆਫਰ ਤਹਿਤ 500 ਰੁਪਏ ਦੀ ਛੋਟ ਮਿਲੇਗੀ ਜਿਸਤੋਂ ਬਾਅਦ ਦੋਵਾਂ ਵੇਰੀਐਂਟ ਦੀ ਕੀਮਤ 8,499 ਰੁਪਏ ਅਤੇ 10,499 ਰੁਪਏ ਹੋ ਜਾਵੇਗੀ। ਫੋਨ ਦੀ ਵਿਕਰੀ 6 ਅਪ੍ਰੈਲ ਨੂੰ ਦੁਪਹਿਰ 12 ਵਜੇ ਫਲਿਪਕਾਰਟ, ਐਮਾਜ਼ੋਨ ਅਤੇ ਕੰਪਨੀ ਦੀ ਸਾਈਟ ਤੋਂ ਇਲਾਵਾ ਰਿਟੇਲ ਸਟੋਰਾਂ 'ਤੇ ਹੋਵੇਗੀ।
Redmi 12C ਦੇ ਫੀਚਰਜ਼
Redmi 12C 'ਚ 6.71 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸਦੀ ਬ੍ਰਾਈਟਨੈੱਸ 500 ਨਿਟਸ ਹੈ। ਇਸ ਵਿਚ ਐਂਡਰਾਇਡ 12 ਆਧਾਰਿਤ MIUI 13 ਹੈ। ਫੋਨ 'ਚ ਮੀਡੀਆਟੈੱਕ ਹੀਲਿਓ ਜੀ85 ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਇਸ ਵਿਚ 6 ਜੀ.ਬੀ. ਤਕ ਰੈਮ ਦੇ ਨਾਲ 5 ਜੀ.ਬੀ. ਤਕ ਵਰਚੁਅਲ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ।
ਫੋਨ ਨੂੰ 50 ਮੈਗਾਪਿਕਸਲ ਡਿਊਲ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦੇ ਫਰੰਟ ਕੈਮਰੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ 3.5mm ਹੈੱਡਫੋਨ ਜੈੱਕ ਮਿਲੇਗਾ ਅਤੇ ਚਾਰਜਿੰਗ ਲਈ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਮਿਲੇਗਾ। ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਚਾਰਟਿੰਗ ਮਿਲੇਗੀ। ਫੋਨ ਨੂੰ IP52 ਦੀ ਰੇਟਿੰਗ ਵੀ ਮਿਲੀ ਹੈ। ਕੁਨੈਕਟੀਵਿਟੀ ਲਈ ਫੋਨ 'ਚ 4G LTE, Wi-Fi, ਬਲੂਟੁੱਥ, GPS ਹੈ।
ਸੈਮਸੰਗ ਨੇ ਲਾਂਚ ਕੀਤੀ ਪਾਵਰਫੁਲ 4TB ਟੀ-7 ਸ਼ੀਲਡ ਪੋਰਟੇਬਲ SSD
NEXT STORY