ਗੈਜੇਟ ਡੈਸਕ– ਸ਼ਾਓਮੀ ਦੇ ਸਬ-ਬ੍ਰਾਂਡ ਰੈੱਡਮੀ ਨੇ ਦੇਸ਼ ’ਚ ਆਪਣਾ ਪਹਿਲਾ ਸਮਾਰਟ ਬੈਂਡ ਲਾਂਚ ਕਰ ਦਿੱਤਾ ਹੈ। Redmi Smart Band ਇਕ ਕਿਫਾਇਤੀ ਫਿਟਨੈੱਸ ਬੈਂਡ ਹੈ ਜਿਸ ਦਾ ਡਿਜ਼ਾਇਨ ਮੀ ਬੈਂਡਸ ਤੋਂ ਥੋੜ੍ਹਾ ਅਲੱਗ ਹੈ। ਰੈੱਡਮੀ ਸਮਾਰਟ ਬੈਂਡ ਦੀ ਕੀਮਤ ਦੇਸ਼ ’ਚ 1599 ਰੁਪਏ ਰੱਖੀ ਗਈ ਹੈ। ਫਿਟਨੈੱਸ ਬੈਂਡ ਨੂੰ Mi.com, ਐਮਾਜ਼ੋਨ ਇੰਡੀਆ, ਮੀ ਹੋਮ ਸਟੋਰਸ ਅਤੇ ਮੀ ਸਟੂਡੀਓਜ਼ ਤੋਂ 9 ਸਤੰਬਰ ਤੋਂ ਦੁਪਹਿਰ ਦੇ 1 ਵਜੇ ਤੋਂ ਖ਼ਰੀਦਿਆ ਜਾ ਸਕੇਗਾ। Redmi Smart Band ਹਰੇ, ਕਾਲੇ, ਨੀਲੇ ਅਤੇ ਸੰਤਰੀ ਰੰਗ ’ਚ ਲਾਂਚ ਕੀਤਾ ਗਿਆ ਹੈ। ਮੀ ਬੈਂਡ 4 ਅਤੇ ਮੀ ਬੈਂਡ 3 ਤੋਂ ਅਲੱਗ ਰੈੱਡਮੀ ਸਮਾਰਟ ਬੈਂਡ ’ਚ ਇਕ ਰੈਕਟੈਂਗੁਲਰ ਡਿਸਪਲੇਅ ਦਿੱਤੀ ਗਈ ਹੈ।
Redmi Smart Band ਦੀਆਂ ਖੂਬੀਆਂ
ਰੈੱਡਮੀ ਦੇ ਇਸ ਬੈਂਡ ’ਚ 1.08 ਇੰਚ ਦੀ ਐੱਲ.ਸੀ.ਡੀ. ਕਲਰ ਡਿਸਪਲੇਅ ਹੈ। ਯੂਜ਼ਰਸ ਨੂੰ 50 ਤੋਂ ਜ਼ਿਆਦਾ ਪਰਸਨਲਾਈਜ਼ਡ ਡਾਇਲ ਚੁਣਨ ਦਾ ਮੌਕਾ ਮਿਲਦਾ ਹੈ। ਰੈੱਡਮੀ ਸਮਾਰਟ ਬੈਂਡ ’ਚ ਇਕ ਹਾਰਟ ਰੇਟ ਮਾਨੀਟਰ ਹੈ। ਇਹ ਬੈਂਡ 5ATM ਸਰਟੀਫਿਕੇਟ ਨਾਲ ਆਉਂਦਾ ਹੈ ਯਾਨੀ 50 ਮੀਟਰ ਡੁੰਘੇ ਪਾਣੀ ’ਚ 10 ਮਿੰਟਾਂ ਤਕ ਰਹਿਣ ’ਤੇ ਇਹ ਖ਼ਰਾਬ ਨਹੀਂ ਹੋਵੇਗਾ। ਰੈੱਡਮੀ ਸਮਾਰਟ ਬੈਂਡ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਹੋ ਕੇ ਇਸ ਦੀ ਬੈਟਰੀ 14 ਦਿਨਾਂ ਤਕ ਚੱਲੇਗੀ। ਇਸ ਬੈਂਡ ’ਚ ਇਕ ਡਾਇਰੈਕਟ ਯੂ.ਐੱਸ.ਬੀ. ਚਾਰਜਿੰਗ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਕਿਸੇ ਅਪਡੇਟਰ, ਪਾਵਰ ਬੈਂਕ ਜਾਂ ਲੈਪਟਾਪ ’ਚ ਸਿੱਧਾ ਪਲੱਗ ਇਨ ਕਰ ਸਕਦੇ ਹੋ।
ਰੈੱਡਮੀ ਸਮਾਰਟ ਬੈਂਡ ’ਚ ਕੁਨੈਕਟੀਵਿਟੀ ਲਈ ਬਲੂਟੂਥ 5.0 ਹੈ। ਇਹ ਐਂਡਰਾਇਡ 4.4 ਜਾਂ ਇਸ ਤੋਂ ਉਪਰ ਅਤੇ ਆਈ.ਓ.ਐੱਸ. 9.0 ਜਾਂ ਇਸ ਤੋਂ ਉਪਰ ਦੇ ਵਰਜ਼ਨ ਵਾਲੇ ਡਿਵਾਈਸਿਜ਼ ਨੂੰ ਸੁਪੋਰਟ ਕਰਦਾ ਹੈ। ਦੱਸ ਦੇਈਏ ਕਿ ਰੈੱਡਮੀ ਬ੍ਰਾਂਡ ਦਾ ਇਹ ਪਹਿਲਾ ਫਿਟਨੈੱਸ ਬੈਂਡ ਹੈ ਜਿਸ ਨੂੰ ਭਾਰਤ ’ਚ ਲਾਂਚ ਕੀਤਾ ਗਿਆ ਹੈ।
Huawei MatePad T8 ਟੈਬਲੇਟ ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ 9,999 ਰੁਪਏ
NEXT STORY