ਜਲੰਧਰ- ਸੈਮਸੰਗ ਦਾ ਗਲੈਕਸੀ ਨੋਟ7 (Galaxy Note 7) ਸਮਾਰਟਫੋਨ ਪਿਛਲੇ ਸਾਲ ਆਪਣੀ ਬੈਟਰੀ 'ਚ ਅੱਗ ਅਤੇ ਬਲਾਸਟ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਿਹਾ। ਜਿਸ ਮਗਰੋਂ ਕੰਪਨੀ ਨੂੰ ਇਸ ਸਮਾਰਟਫੋਨ ਦੀ ਸੇਲ 'ਤੇ ਰੋਕ ਲਗਾਉਣੀ ਪਈ। ਹਾਲ ਹੀ 'ਚ ਸਾਹਮਣੇ ਆਈ ਇਕ ਰਿਪੋਰਟ ਮਤਾਬਕ ਸੈਮਸੰਗ ਨੇ ਆਪਣੇ ਗਲੈਕਸੀ ਨੋਟ 7 ਦੇ Refurbished ਸਮਾਰਟਫੋਨ ਨੂੰ ਦੁਨੀਆ ਭਰ ਦੇ ਬਾਜ਼ਾਰ 'ਚ ਇਕ ਵਾਰ ਫਿਰ ਤੋਂ ਪੇਸ਼ ਕਰੇਗੀ। ਉਥੇ ਹੀ, ਹੁਣ ਨਵੀਂ ਰਿਪੋਰਟ ਮਤਾਬਕ ਦੇ ਮਤਾਬਕ ਸੈਮਸੰਗ ਦੇ ਤਿੰਨ ਸਮਾਰਟਫੋਨਸ ਮਾਡਲ ਨੰਬਰ SM-N935S, SM-N935K, SM-N935L ਨੂੰ ਫੇਡਰਲ ਕੰਮਿਊਨਿਕੇਸ਼ਨ ਕਮਿਸ਼ਨ (ਐੱਫ. ਸੀ. ਸੀ) ਸਰਟੀਫਿਕੇਸ਼ਨ ਪ੍ਰਾਪਤ ਕਰ ਲਿਆ ਹੈ।
ਹਾਲ ਹੀ 'ਚ ਸਾਹਮਣੇ ਆਈ ਖਬਰਾਂ ਮਤਾਬਕ ਇਹ ਸਮਾਰਟਫੋਨ ਇਸ ਸਾਲ ਜੂਨ 'ਚ ਲਾਂਚ ਹੋਵੇਗਾ ਅਤੇ ਕੰਪਨੀ ਇਸ ਨੂੰ ਸ਼ੁਰੂਆਤ 'ਚ ਆਪਣੇ ਘਰੇਲੂ ਬਾਜ਼ਾਰ ਸਾਊਥ ਕੋਰੀਆ 'ਚ ਲਾਂਚ ਕਰੇਗੀ। ਜਾਣਕਾਰੀ ਦੇ ਅਨੁਸਾਰ Galaxy Note 7 Refurbished ਸਮਾਰਟਫੋਨ ਦੀ ਕੀਮਤ 655 ਡਾਲਰ ਯਾਨੀ ਲਗਭਗ 42,000 ਰੁਪਏ ਹੋਵੇਗੀ। ਜੋ ਕਿ ਵਰਤਮਾਨ 'ਚ ਉਪਲੱਬਧ Galaxy Note 7 ਦੀ ਮੌਜੂਦ ਕੀਮਤ ਤੋਂ 255 ਡਾਲਰ ਘੱਟ ਹੈ। ਸੈਮਸੰਗ 7alaxy Note 7 ਨੂੰ 875 ਡਾਲਰ ਮਤਲਬ ਲਗਭਗ 57,000 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ।
ਸੈਮਸੰਗ Galaxy Note 7 Refurbished ਯੂਨਿਟ 'ਚ ਇਸ ਵਾਰ ਛੋਟੀ ਬੈਟਰੀ 3,200ਐੱਮ. ਏ. ਐੱਚ ਦੀ ਬੈਟਰੀ ਉਪਲੱਬਧ ਹੋਵੇਗੀ ਜਦ ਕਿ ਪਿਛਲੇ ਸਾਲ ਇਸ ਡਿਵਾਇਸ ਨੂੰ 3,500 ਐੱਮ. ਏ. ਐੱਚ ਦੀ ਬੈਟਰੀ ਨਾਲ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਨੋਟ ਸੀਰੀਜ ਦਾ ਪਹਿਲਾ ਅਜਿਹਾ ਡਿਵਾਇਸ ਹੋਵੇਗਾ ਜੋ 9P68 ਸਰਟੀਫਾਇਡ ਹੋਵੇਗਾ। ਫਿੰਗਰਪ੍ਰਿੰਟ ਸੈਂਸਰ ਤੋਂ ਇਲਾਵਾ ਹੋਰ ਸਧਾਰਨ ਸਕਿਓਰਿਟੀ ਫੀਚਰਸ ਤੋ ਇਲਾਵਾ ਇਹ ਸਮਾਰਟਫੋਨ IRIS ਸੈਂਸਰ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਸਮਾਰਟਫੋਨ ਨੂੰ ਇਲਾਵਾ ਸੁਰੱਖਿਆ ਮਿਲੇਗੀ। ਗਲੈਕਸੀ ਨੋਟ 7R ਸਮਾਰਟਫੋਨ ਐਂਡ੍ਰਾਇਡ 7.0 ਨੂਗਟ 'ਤੇ ਅਧਾਰਿਤ ਹੋਵੇਗਾ, ਨਾਲ ਹੀ ਇਸ ਦੇ ਨਾਲ ਤੁਹਾਨੂੰ S - Pen ਫੀਚਰ ਮਿਲਣ ਦੇ ਵੀ ਦਿੱਖ ਸਕਦੇ ਹਨ।
ਭਾਰਤੀ ਮੋਬਾਇਲ ਬਜ਼ਾਰ 'ਚ Nokia 'ਤੇ ਨਜ਼ਰ, ਸਫਲਤਾ ਦਾ ਪੈਮਾਨਾ ਹੋਵੇਗੀ ਕੰਪਨੀ ਦੀ ਰਣਨੀਤੀ
NEXT STORY