ਜਲੰਧਰ- ਰਿਲਾਇੰਸ ਕਮਿਊਨੀਕੇਸ਼ਨਸ ਨੇ 'ਜਾਏ ਆਫ ਹੋਲੀ' ਆਫਰ ਦੇ ਤਹਿਤ ਨਵੇਂÎ ਪਲਾਨ ਪੇਸ਼ ਕੀਤੇ ਹਨ। ਰਿਲਾਇੰਸ ਦੇ 49 ਰੁਪਏ ਵਾਲੇ ਪਲਾਨ 'ਚ ਯੂਜ਼ਰ ਨੂੰ 1ਜੀਬੀ 4ਜੀ ਡਾਟਾ ਮਿਲੇਗਾ, 149 ਰੁਪਏ ਵਾਲੇ ਪੈਕ 'ਚ ਆਰਕਾਮ-ਟੂ-ਆਰਕਾਮ ਅਨਲਿਮਟਿਡ ਲੋਕਲ ਅਤੇ ਐੱਸ. ਡੀ. ਕਾਲ ਆਫਰ ਦੀ ਗਈ ਹੈ। ਇਸ ਤੋਂ ਇਲਾਵਾ ਰਿਲਾਲਾਇੰਸ ਨੇ ਆਪਣੇ 3G ਅਤੇ 2G ਉਪਭੋਗਤਾਵਾਂ ਲਈ ਵੀ ਕੁਝ ਸਥਾਨਕ ਜਗ੍ਹਾ ਦਿੱਲੀ, ਮੁੰਬਈ, ਕੋਲਕਾਤਾ, ਹਿਮਾਚਲ ਪ੍ਰਦੇਸ਼, ਮੱਧ ਪ੍ਰੇਦਸ਼, ਪੰਜਾਬ, ਰਾਜਸਥਾਨ ਅਤੇ ਜੰਮੂ ਅਤੇ ਕਸ਼ਮੀਰ 'ਚ ਨਵੇਂ ਪਲਾਨ ਪੇਸ਼ ਕੀਤੇ ਹਨ। ਇਹ ਉਪਭੋਗਤਾ 99 ਰੁਪਏ 'ਚ ਅਨਲਿਮਟਿਡ 3G ਡਾਟਾ ਪਾ ਸਕਦੇ ਹੋ, ਇਸ ਤੋਂ ਇਲਾਵਾ ਇਸ ਪੈਕ 'ਚ ਤੁਹਾਨੂੰ ਟਾਕ ਟਾਈਮ ਦੇ ਤੌਰ 'ਤੇ 20 ਰੁਪਏ ਮਿਲਣਗੇ ਅਤੇ ਇਸ ਪਲਾਨ 'ਚ ਤੁਹਾਨੂੰ 25 ਪੈਸੇ ਫੀਸਦੀ ਮਿੰਟ ਦੇ ਹਿਸਾਬ ਤੋਂ ਚਾਰਜ ਕੀਤਾ ਜਾਵੇਗਾ। ਇਹ ਪਲਾਨ 28 ਦਿਨਾਂ ਲਈ ਜਾਇਜ਼ ਹੋਵੇਗਾ।
ਇਸ ਤੋਂ ਇਲਾਵਾ 2G ਉਪਭੋਗਤਾਵਾਂ ਲਈ ਵੀ RCOM ਨੇ ਕੁਝ ਚੁਣੇ ਹੋਏ ਇਲਾਕਿਆਂ ਵਰਗੇ ਹਰਿਆਣਾ, ਪੂਰਵੀ ਉੱਤਰ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਆਂਧਰਾ ਪ੍ਰੇਦਸ਼, ਗੁਜਰਾਤ, ਮਹਾਰਾਸ਼ਟਰ, ਕੇਰਲ, ਕਰਨਾਟਕ, ਤਾਮਿਲ ਨਾਡੂ ਅਤੇ ਚੇਨੱਈ 'ਚ ਕੁਝ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ 'ਚ 49 ਰੁਪਏ ਵਾਲੇ ਪੈਕ 'ਚ ਤੁਹਾਨੂੰ ਟਾਕ ਟਾਈਮ ਦੇ ਤੌਰ 'ਤੇ 20 ਰੁਪਏ ਮਿਲਣਗੇ, ਨਾਲ ਹੀ ਇਸ 'ਚ ਵੀ ਤੁਹਾਨੂੰ 25 ਪੈਸੇ ਪ੍ਰਤੀ ਮਿੰਟ ਦੇ ਤੌਰ 'ਤੇ ਚਾਰਜ ਕੀਤਾ ਜਾਵੇਗਾ। ਇਹ ਪਲਾਨ ਵੀ 28 ਦਿਨਾਂ ਲਈ ਹੀ ਜਾਇਜ਼ ਹੋਵੇਗਾ।
ਵਾਹਨ ਉਦਯੋਗ 'ਚ ਪਰਤੀ ਬਹਾਰ
NEXT STORY