ਜਲੰਧਰ-ਟੈਲੀਕਾਮ ਸੈਕਟਰ 'ਚ ਆਪਣਾ ਧਮਾਕੇਦਾਰ ਪਲਾਨਸ ਨਾਲ ਹਲਚਲ ਮਚਾ ਦੇਣ ਵਾਲੀ ਕੰਪਨੀ ਰਿਲਾਇੰਸ JIO ਨੇ ਆਪਣੇ ਇਕ ਨਵੇਂ ਪ੍ਰੋਡਕਟ ਦਾ ਟੀਜ਼ਰ ਰੀਲੀਜ਼ ਕੀਤਾ ਹੈ। ਕੰਪਨੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਨੂੰ Jio Juice ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਟੀਜ਼ਰ 'ਚ ‘Beta’ ਸ਼ਬਦ ਦੀ ਵਰਤੋਂ ਹੋਈ ਹੈ, ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਇਹ ਬੈਟਰੀ ਸੇਵਰ ਐਪ ਹੋਵੇਗੀ, ਪਰ ਜਿਓ ਨੇ ਟੀਜ਼ਰ ਰੀਲੀਜ਼ ਕਰਨ ਤੋਂ ਇਲਾਵਾ ਹੁਣ ਇਸ ਐਪ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਬੀਟਾ ਐਪ ਹੋਣ ਦੀ ਸਥਿਤੀ 'ਚ ਯੂਜ਼ਰ ਨੂੰ ਇਸ ਦੀ ਵਰਤੋਂ ਕਰਨ ਦੇ ਲਈ ਰਜਿਸਟਰ ਕਰਨਾ ਹੋਵੇਗਾ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਹੀ ਇਸ ਨੂੰ ਸਾਰੇ ਯੂਜ਼ਰ ਦੇ ਲਈ ਉਪਲੱਬਧ ਕਰਵਾਇਆ ਜਾਵੇਗਾ। ਜਿਓ ਪ੍ਰਾਈਮ ਸਬਸਕ੍ਰਿਪਸ਼ਨ ਵੀ ਖਤਮ ਹੋਣ ਦੀ ਕਗਾਰ 'ਤੇ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਪ੍ਰਾਈਮ ਮੈਂਬਰਸ਼ਿਪ ਦਾ ਅੱਗੇ ਕੀ ਹੋਵੇਗਾ। ਪ੍ਰਾਈਮ ਸਬਸਕ੍ਰਿਪਸ਼ਨ ਦੀ ਆਖਿਰੀ ਮਿਤੀ 31 ਮਾਰਚ 2018 ਹੈ।
ਉਮੀਦ ਕੀਤੀ ਜਾ ਰਹੀਂ ਹੈ ਕਿ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਇਹ ਕੰਪਨੀ Jio Prime ਦੇ ਸੰਬੰਧ 'ਚ ਅੱਜ ਜਾਂ ਕਲ ਕੋਈ ਅਹਿਮ ਐਲਾਨ ਕਰੇਗੀ, ਜਿਸ 'ਚ ਹੋ ਸਕਦਾ ਹੈ ਕਿ ਜਿਓ ਪ੍ਰਾਈਮ ਸਬਸਕ੍ਰਿਪਸ਼ਨ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਹੀ ਕਰ ਦਿੱਤਾ ਜਾਵੇ।
ਇਹ 4 ਬਲੂਟੁੱਥ ਸਪੀਕਰਸ ਬਣ ਸਕਦੇ ਹਨ ਤੁਹਾਡੀ ਪਹਿਲੀ ਪਸੰਦ
NEXT STORY