ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਲਈ 444 ਰੁਪਏ ਵਾਲਾ ਨਵਾਂ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ 56 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ, ਯਾਨੀ ਗਾਹਕਾਂ ਨੂੰ ਇਸ ਪਲਾਨ ’ਚ ਕੁਲ 112 ਜੀ.ਬੀ. ਡਾਟਾ ਦਾ ਫਾਇਦਾ ਮਿਲੇਗਾ। ਇਸ ਪਲਾਨ ’ਚ ਜਿਓ ਤੋਂ ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਜਿਓ ਤੋਂ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 2,000 ਨਾਨ-ਜਿਓ ਮਿੰਟ ਮਿਲਦੇ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਰੋਜ਼ 100 ਐੱਸ.ਐੱਮ.ਐੱਸ. ਅਤੇ ਜਿਓ ਐਪਸ ਦੀ ਸਬਸਕ੍ਰਿਪਸ਼ਨ ਵੀ ਦਿੱਤੀ ਜਾ ਰਹੀ ਹੈ।

ਵੋਡਾਫੋਨ ਦਾ 449 ਰੁਪਏ ਵਾਲਾ ਪਲਾਨ
ਜਿਓ ਦੀ ਤਰ੍ਹਾਂ ਦੀ ਵੋਡਾਫੋਨ ਨੇ ਵੀ 449 ਰੁਪਏ ਵਾਲਾ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ’ਚ ਦੁਗਣਾ ਡਾਟਾ ਪੇਸ਼ਕਸ਼ ਤਹਿਤ ਰੋਜ਼ਾਨਾ 4 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਵੋਡਾਫੋਨ ਇਸ ਵਿਚ ਗਾਹਕਾਂ ਨੂੰ 56 ਦਿਨਾਂ ਲਈ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ., ਵੋਡਾਫੋਨ ਪਲੇਅ ਅਤੇ Zee5 ਐਪਸ ਦੀ ਸਬਸਕ੍ਰਿਪਸ਼ਨ ਮੁਫ਼ਤ ’ਚ ਦੇ ਰਹੀ ਹੈ।
Nissan ਲਿਆ ਰਹੀ ਪਾਵਰਫੁਲ ਇਲੈਕਟ੍ਰਿਕ ਕਾਰ, ਇਕ ਚਾਰਜ ’ਚ ਚੱਲੇਗੀ 480 ਕਿਲੋਮੀਟਰ!
NEXT STORY