ਜਲੰਧਰ- ਜੀਓ ਨੇ ਆਪਣੇ ਗਾਹਕਾਂ ਲਈ ਧਮਾਕੇਦਾਰ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ ਹਰ ਰੋਜ਼ 5ਜੀ.ਬੀ. ਡਾਟਾ ਮਿਲੇਗਾ। ਰਿਪੋਰਟ ਦੀ ਮੰਨੀਏ ਤਾਂ ਜੀਓ ਆਪਣੇ ਇਸ ਪਲਾਨ 'ਚ ਗਾਹਕਾਂ ਨੂੰ ਕੁਲ 140ਜੀ.ਬੀ. ਡਾਟਾ ਦੇਵੇਗੀ। ਜੀਓ ਦੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਕੰਪਨੀ ਨੇ ਇਹ ਪਲਾਨ ਉਨ੍ਹਾਂ ਗਾਹਕਾਂ ਲਈ ਪੇਸ਼ ਕੀਤਾ ਹੈ ਜਿਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਲੋੜ ਪੈਂਦੀ ਹੈ। ਇਸ ਪਲਾਨ ਦੀ ਕੀਮਤ 799 ਰੁਪਏ ਹੈ।
ਜ਼ਿਕਰਯੋਗ ਹੈ ਕਿ ਜੀਓ ਨੇ ਜਨਵਰੀ 'ਚ 8.3 ਮਿਲੀਅਨ (83 ਲੱਖ) ਗਾਹਕਾਂ ਨੂੰ ਆਪਣੇ ਨਾਲ ਜੋੜਿਆ ਹੈ। ਇਸ ਦੇ ਨਾਲ ਹੀ ਰਿਲਾਇੰਸ ਜੀਓ ਦੇ ਮਾਰਕੀਟ ਸ਼ੇਅਰ 14 ਫੀਸਦੀ ਹੋ ਗਏ ਹਨ। ਏਅਰਟੈੱਲ ਨੂੰ 15 ਲੱਖ, ਵੋਡਾਫੋਨ ਨੂੰ ਕਰੀਬ 12 ਲੱਖ ਅਤੇ ਆਈਡੀਆ ਨੂੰ ਸਾਢੇ ਦੱਸ ਲੱਖ ਗਾਹਕਾਂ ਦਾ ਫਾਇਆ ਹੋਇਆ ਹੈ।
ਫੇਸ ਅਨਲਾਕ ਫੀਚਰ ਨਾਲ ਉਪਲੱਬਧ ਹਨ ਇਹ ਸਮਾਰਟਫੋਨਜ਼
NEXT STORY