ਜਲੰਧਰ- ਰਿਲਾਇੰਸ ਜਿਓ ਨੂੰ ਅਸੀਂ ਸਾਰੇ ਅਜਿਹੀ ਕੰਪਨੀ ਦੇ ਰੂਪ 'ਚ ਜਾਣਦੇ ਹਾਂ ਜਿਸ ਨੇ ਇੰਟਰਨੈੱਟ ਦੀ ਦੁਨੀਆ 'ਚ ਖਾਸ ਕਰਕੇ 4ਜੀ ਨੈੱਟਵਰਕ ਨੂੰ ਲੈ ਕੇ ਇਕ ਸਾਲ ਤੋਂ ਤਹਿਲਕਾ ਮਚਾਇਆ ਹੋਇਆ ਹੈ। ਹੁਣ ਵੀ ਜਿਓ ਵੱਲੋਂ ਆਏ ਦਿ ਕੁਝ ਨਾ ਕੁਝ ਅਜਿਹੇ ਐਲਾਨ ਕਰ ਦਿੱਤੇ ਜਾਂਦੇ ਹਨ ਜੋ ਬਾਕੀ ਸਾਰੀਆਂ ਕੰਪਨੀਆਂ ਲਈ ਪਰੇਸ਼ਾਨੀ ਬਣ ਕੇ ਖੜੇ ਹੋ ਜਾਂਦੇ ਹਨ। ਇਕ ਅਜਿਹਾ ਹੀ ਐਲਾਨ ਜਿਓਫੋਨ ਹੈ।
ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਜਿਓ ਏਅਰਟੈੱਲ ਨੂੰ ਸਖਤ ਟੱਕਰ ਦੇਣ ਦੀ ਤਿਆਰੀ 'ਚ ਹੈ। ਸ਼ਾਇਦ ਇਸੇ ਨੂੰ ਦੇਖਦੇ ਹੋਏ ਹੁਣ ਰਿਲਾਇੰਸ ਆਪਣੇ Lyf ਸਮਾਰਟਫੋਨਸ ਦੀ ਕੀਮਤ 'ਚ ਵੱਡੀ ਕਟੌਤੀ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਆਪਣੇ ਇਨ੍ਹਾਂ ਸਮਾਰਟਫੋਨਸ ਦੀ ਕੀਮਤ 'ਚ ਕਰੀਬ 50 ਫੀਸਦੀ (ਕਰੀਬ 2,500 ਰੁਪਏ) ਦੀ ਕਟੌਤੀ ਕੀਤੀ ਹੈ। ਨਾਲ ਹੀ ਤੁਹਾਨੂੰ ਦੱਸ ਦਈਏ ਇਨ੍ਹਾਂ ਸਮਾਰਟਫੋਨਸ ਦੇ ਨਾਲ ਕੰਪਨੀ ਜਿਓ ਪ੍ਰਾਈਮ ਦੀ ਮੈਂਬਰਸ਼ਿਪ ਅਤੇ 5ਜੀ.ਬੀ. ਮਾਸਿਕ ਡਾਟਾ ਵੀ ਦੇ ਰਹੀ ਹੈ।
ਦਰਅਸਲ ਅਜਿਹਾ ਕਿਹਾ ਜਾ ਰਿਹਾ ਹੈ ਕਿ ਕੁਝ ਹੀ ਸਮੇਂ 'ਚ ਏਅਰਟੈੱਲ ਬਾਜ਼ਾਰ 'ਚ ਇਕ ਅਜਿਹਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ ਜਿਸ ਦੀ ਕੀਮਤ ਕਰੀਬ 2,000 ਰੁਪਏ ਤੋਂ 2,500 ਰੁਪਏ ਤੱਕ ਹੋਣ ਵਾਲੀ ਹੈ ਅਤੇ ਇਹ 4ਜੀ ਫੀਚਰ ਨੂੰ ਸਪੋਰਟ ਕਰੇਗਾ। ਇਸ ਗੱਲ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਫੋਨ ਨੂੰ ਦਿਵਾਲੀ ਤੋਂ ਪਹਿਲਾਂ ਹੀ ਪੇਸ਼ ਕਰ ਦਿੱਤਾ ਜਾਵੇਗਾ। ਇਸ ਫੋਨ ਨੂੰ ਕੁਝ ਆਕਰਸ਼ਕ ਆਫਰਸ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸੇ ਨੂੰ ਦੇਖਦੇ ਹੋਏ ਰਿਲਾਇੰਸ ਜਿਓ ਵੱਲੋਂ ਇਸ ਤਰ੍ਹਾਂ ਦਾ ਵੱਡਾ ਕਦਮ ਚੁੱਕਿਆ ਗਿਆ ਹੈ।
ਘੱਟ ਸਮੇਂ 'ਚ ਲੰਬੀ ਦੂਰੀ ਤੱਕ ਪਾਰਸਲ ਨੂੰ ਪਹੁੰਚਾਏਗਾ ਮਰਸੀਡੀਜ਼/ਮੈਟਰਨੈੱਟ ਸਿਸਟਮ
NEXT STORY