ਗੈਜੇਟ ਡੈਸਕ– ਟੈਲੀਕਾਮ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਜੀਓ ਨੇ ਜੀਓਫਾਈਬਰ ਪੋਸਟਪੇਡ ਗਾਹਕਾਂ ਲਈ 22 ਅਪ੍ਰੈਲ ਤੋਂ ‘ਐਂਟਰਟੇਨਮੈਂਟ ਬੋਨਾਂਜਾ’ ਲਾਂਚ ਕੀਤਾ ਹੈ। ਦਰਅਸਲ ਜੀਓਫਾਈਬਰ ਦੇ 399 ਰੁਪਏ ਅਤੇ 699 ਰੁਪਏ ਦੇ ਪਲਾਨਸ ਬੇਸਿਕ ਇੰਟਰਨੈੱਟ ਪਲਾਨਸ ਸਨ, ਜਿਨ੍ਹਾਂ ’ਚ 30 ਅਤੇ 100 ਐੱਮ. ਬੀ. ਪੀ. ਐੱਸ. ਦੀ ਸਪੀਡ ਮਿਲਦੀ ਸੀ। ਹੁਣ ਰਿਲਾਇੰਸ ਜੀਓ ਨੇ ਇਨ੍ਹਾਂ ਪਲਾਨਸ ਨਾਲ ਐਂਟਰਟੇਨਮੈਂਟ ਪਰੋਸਣ ਦਾ ਐਲਾਨ ਕੀਤਾ ਹੈ। ਇਨ੍ਹਾਂ ਨਵੇਂ ਪਲਾਨਸ ਦਾ ਫਾਇਦਾ ਨਵੇਂ ਅਤੇ ਮੌਜੂਦਾ ਦੋਵੇਂ ਗਾਹਕ ਉਠਾ ਸਕਦੇ ਹਨ।
ਐਲਾਨ ਮੁਤਾਬਕ ਯੂਜ਼ਰਸ 399 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਅਨਲਿਮਟਿਡ ਹਾਈ-ਸਪੀਡ ਇੰਟਰਨੈੱਟ ਪਲਾਨ ਨਾਲ 100 ਜਾਂ 200 ਰੁਪਏ ਪ੍ਰਤੀ ਮਹੀਨਾ ਵਾਧੂ ਭੁਗਤਾਨ ਕਰ ਕੇ 14 ਓ. ਟੀ. ਟੀ. ਐਪਸ ਦਾ ਮਜ਼ਾ ਉਠਾ ਸਕਣਗੇ। 100 ਰੁਪਏ ਵਾਧੂ ਦੇ ਕੇ ਗਾਹਕ ਜੀਓ ਦੇ ਐਂਟਰਟੇਨਮੈਂਟ ਪਲਾਨ ਦਾ ਲਾਭ ਉਠਾ ਸਕਣਗੇ।
ਐਂਟਰਟੇਨਮੈਂਟ ਬੋਨਾਂਜਾ ਦੇ ਤਹਿਤ ਕੰਪਨੀ ਨੇ ਆਪਣੇ ਨਵੇਂ ਪੋਸਟਪੇਡ ਯੂਜ਼ਰਸ ਲਈ ਐਂਟਰੀ ਕਾਸਟ ਜ਼ੀਰੋ ਕਰ ਦਿੱਤੀ ਹੈ। ਯਾਨੀ ਯੂਜ਼ਰਸ ਨੂੰ ਕਰੀਬ 10,000 ਰੁਪਏ ਕੀਮਤ ਦੀਆਂ ਸਹੂਲਤਾਂ ਮੁਫਤ ਮਿਲਣਗੀਆਂ, ਜਿਨ੍ਹਾਂ ’ਚ ਇੰਟਰਨੈੱਟ ਬਾਕਸ (ਗੇਟਵ ਰਾਊਟਰ), ਸੈੱਟ ਟੌਪ ਬਾਕਸ ਅਤੇ ਇੰਸਟਾਲੇਸ਼ਨ ਚਾਰਜ ਸ਼ਾਮਲ ਹਨ ਪਰ ਇਸ ਲਈ ਗਾਹਕ ਨੂੰ ਜੀਓਫਾਈਬਰ ਪੋਸਟਪੇਡ ਕਨੈਕਸ਼ਨ ਦਾ ਪਲਾਨ ਲੈਣਾ ਹੋਵੇਗਾ।
150W ਦੀ ਚਾਰਜਿੰਗ ਨਾਲ ਲਾਂਚ ਹੋਇਆ OnePlus Ace, ਮਿਲੇਗੀ 512GB ਦੀ ਸਟੋਰੇਜ
NEXT STORY