ਜਲੰਧਰ- ਸੈਮਸੰਗ ਇੰਡੀਆ ਨੇ ਭਾਰਤ 'ਚ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ 8 ਅਤੇ ਐੱਸ 8 ਪਲੱਸ ਨੂੰ ਲਾਂਚ ਕਰ ਦਿੱਤਾ ਹੈ ਜਿਨ੍ਹਾਂ ਦੀ ਕੀਮਤ 57,900 ਰੁਪਏ ਅਤੇ 64,900 ਰੁਪਏ ਹੈ। ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਸੈਮਸੰਗ ਨੇ ਸਪੈਸ਼ਲ ਡਬਲ ਡਾਟਾ ਆਫਰ ਵੀ ਪੇਸ਼ ਕੀਤਾ ਹੈ। ਇਹ ਆਫਰ ਰਿਲਾਇੰਸ ਜਿਓ ਯੂਜ਼ਰ ਲਈ ਹੈ ਜੋ ਹਰ ਮਹੀਨੇ 309 ਰੁਪਏ ਦਾ ਰੀਚਾਰਜ ਕਰਕੇ 56ਜੀ.ਬੀ. 4ਜੀ ਡਾਟਾ ਪਾ ਸਕਦੇ ਹਨ। ਆਫਰ ਦੀ ਮਿਆਦ 8 ਮਹੀਨਿਆਂ ਦੀ ਹੈ ਮਤਲਬ ਕਿ ਰਿਲਾਇੰਸ ਜਿਓ ਯੂਜ਼ਰਸ ਨੂੰ ਕੁਲ 448ਜੀ.ਬੀ. ਡਾਟਾ ਮਿਲੇਗਾ।
ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਖਰੀਦਣ ਵਾਲੇ ਗਾਹਕਾਂ ਲਈ ਜਿਓ ਡਬਲ ਡਾਟਾ ਆਫਰ ਜਿਓ 'ਧਨ ਧਨਾ ਧਨ ਆਫਰ' 'ਚ ਮਿਲ ਰਹੇ ਡਾਟਾ ਨੂੰ ਦੁਗਣਾ ਕਰ ਦੇਵੇਗਾ। ਯਾਦ ਰਹੇ ਕਿ ਜਿਓ ਧਨ ਧਨਾ ਧਨ ਆਫਰ ਤਹਿਤ ਹਰ ਮਹੀਨੇ ਰਿਲਾਇੰਸ ਜਿਓ ਵੱਲੋਂ 28ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਸੈਮਸੰਗ ਇਸ ਡਾਟਾ ਨੂੰ ਦੁਗਣਾ ਮਤਲਬ 56ਜੀ.ਬੀ. ਕਰ ਦੇਵੇਗੀ। ਇਸ ਲਈ ਅਗਲੇ 8 ਮਹੀਨਿਆਂ ਤੱਕ 309 ਰੁਪਏ ਦੇ ਪੈਕ ਤੋਂ ਰੀਚਾਰਜ ਕਰਾਉਂਦੇ ਰਹਿਣਾ ਹੋਵੇਗਾ। ਆਫਰ ਦੀ ਸ਼ੁਰੂਆਤ 5 ਮਈ ਤੋਂ ਹੋਵੇਗੀ। ਇਸ ਦਿਨ ਹੀ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਦੀ ਵਿਕਰੀ ਸ਼ੁਰੂ ਹੋਵੇਗੀ ਅਤੇ 8 ਮਹੀਨੇ ਮਤਲਬ ਜਨਵਰੀ ਤੱਕ ਚੱਲੇਗੀ। ਇਸ ਤੋਂ ਇਲਾਵਾ ਵਾਧੂ ਡਾਟਾ ਆਫਰ ਉਨ੍ਹਾਂ ਹੀ ਨੰਬਰਾਂ ਨੂੰ ਮਿਲੇਗੀ ਜੋ ਪ੍ਰਾਈਮ ਮੈਂਬਰ ਹਨ।
ਇਸ ਤੋਂ ਪਹਿਲਾਂ ਰਿਲਾਇੰਸ ਜਿਓ ਨੇ ਵੀਵੋ ਸਮਰਾਟਫੋਨ ਗਾਹਕਾਂ ਲਈ ਨਵਾਂ ਆਫਰ ਪੇਸ਼ ਕੀਤਾ ਸੀ। ਨਵੇਂ ਵੀਵੋ ਜਿਓ ਕ੍ਰਿਕੇਟ ਮਾਨੀਆ ਆਫਰ ਤਹਿਤ ਵੀਵੋ ਸਮਾਰਟਫੋਨ ਇਸਤੇਮਾਲ ਕਰਨ ਵਾਲੇ ਜਿਓ ਯੂਜ਼ਰਸ 168 ਜੀ.ਬੀ. 4ਜੀ ਡਾਟਾ ਮੁਫਤ ਪਾ ਸਕਦੇ ਹਨ। ਇਹ ਡਾਟਾ ਮੌਜੂਦਾ ਪਲਾਨ ਦੇ ਨਾਲ ਮਿਲਣ ਵਾਲੇ ਡਾਟਾ ਤੋਂ ਵਾਧੂ ਹੋਵੇਗਾ। ਨਵੇਂ ਕ੍ਰਿਕੇਟ ਮਾਨੀਆ ਦਾ ਫਾਇਦਾ ਪਾਉਣ ਲਈ ਤੁਹਾਡੇ ਕੋਲ ਵੀਵੋ ਸਮਾਰਟਫੋਨ ਦੇ ਨਾਲ ਇਕ ਐਕਟਿਵ ਜਿਓ ਨੰਬਰ ਹੋਣਾ ਚਾਹੀਦਾ ਹੈ।
Facebook ਸਿਰਫ ਅਮੀਰਾਂ ਦੇ ਇਸਤੇਮਾਲ ਲਈ ਨਹੀਂ : Mark Zuckerberg
NEXT STORY