ਜਲੰਧਰ- ਰਿਲਾਇੰਸ ਜਿਓ ਦੇ ਹੈਪੀ ਨਿਊ ਯੀਅਰ ਆਫਰ ਖਤਮ ਹੋਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਹੁਣ ਕੰਪਨੀਆਂ ਦੀਆਂ ਸੇਵਾਵਾਂ ਮੁਫਤ ਨਹੀਂ ਰਹੀਆਂ। ਹਾਲਾਂਕਿ ਕੰਪਨੀ ਨੇ ਯੂਜ਼ਰਸ ਨੂੰ ਬਿਹਤਰ ਅਤੇ ਕਿਫਾਇਤੀ ਆਫਰਜ਼ ਪੇਸ਼ ਕੀਤੇ। ਜਿਓ ਦੇ ਹੈਪੀ ਨਿਊ ਯੀਅਰ ਆਫਰ ਖਤਮ ਹੋਣ ਤੋਂ ਬਾਅਦ ਕੰਪਨੀ ਨੇ ਸਮਰ ਸਰਪ੍ਰਾਈਜ਼ ਆਫਰ ਅਤੇ ਧਨ ਧਨਾ ਧਨ ਆਫਰ ਲਾਂਚ ਕੀਤਾ ਹੈ ਜਿਸ ਵਿਚ ਯੂਜ਼ਰਸ ਨੂੰ 303 ਜਾਂ 499 ਰੁਪਏ ਦੇ ਰੀਚਾਰਜ 'ਤੇ 3 ਮਹੀਨੇ ਲਈ ਫਰੀ ਅਨਲਿਮਟਿਡ ਡਾਟਾ, ਵਾਇਸ ਕਾਲ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾ ਰਹੀ ਸੀ। ਦੂਜੇ ਪਾਸੇ ਧਨ ਧਨਾ ਧਨ ਆਫਰ 'ਚ 309 ਅਤੇ 509 ਰੁਪਏ ਦੇ ਪੈਕ 'ਚ ਹਰ ਦਿਨ 4ਜੀ ਸਪੀਡ 'ਚ 1ਜੀ.ਬੀ. ਅਤੇ 2ਜੀ.ਬੀ. ਡਾਟਾ ਇਸਤੇਮਾਲ ਲਈ ਦਿੱਤਾ ਜਾਂਦਾ ਹੈ।
ਹਾਲਹੀ 'ਚ ਆਈ ਖਬਰ ਮੁਤਾਬਕ ਕੁਝ ਯੂਜ਼ਰਸ ਨੂੰ 509 ਰੁਪਏ ਦੇ ਰੀਚਾਰਜ ਦੇ ਬਾਵਜੂਦ 4ਜੀ ਸਪੀਡ 'ਚ ਸਿਰਫ 1ਜੀ.ਬੀ. ਡਾਟਾ ਦੀ ਵਰਤੋਂ ਲਈ ਮਿਲ ਰਿਹਾ ਹੈ। ਇਸ ਦਾ ਕਾਰਨ ਹੈ ਕਿ ਅਜੇ ਤੱਕ ਸਾਰੇ ਯੂਜ਼ਰਸ ਨੂੰ ਹੈਪੀ ਨਿਊ ਯੀਅਰ ਆਫਰ ਤੋਂ ਪੋਰਟ ਨਹੀਂ ਕੀਤਾ ਗਿਆ ਹੈ ਜਿਸ ਦੀ ਆਖਰੀ ਤਰੀਕ 31 ਮਾਰਚ ਸੀ। ਇਸ ਕਾਰਨ ਕੁਝ ਯੂਜ਼ਰ ਨੂੰ 509 ਰੁਪਏ ਦੇ ਰੀਚਾਰਜ 'ਤੇ ਹਰ ਦਿਨ ਇਸਤੇਮਾਲ ਲਈ 4ਜੀ ਸਪੀਡ 'ਚ 1ਜੀ.ਬੀ. ਡਾਟਾ ਹੀ ਮਿਲ ਰਿਹਾ ਹੈ।
ਕੀ ਹੈ ਡਾਟਾ ਘੱਟ ਮਿਲਣ ਦਾ ਕਾਰਨ
ਜਿਓ ਦੇ ਗਾਹਕ ਸੇਵਾ ਅਧਿਕਾਰੀ ਨੇ ਇਸ ਦਾ ਕਾਰਨ ਦੱਸਿਆ ਕਿ ਕੰਪਨੀ ਅਜੇ ਤੱਕ ਸਾਰੇ ਯੂਜ਼ਰ ਨੂੰ ਪੂਰੀ ਤਰ੍ਹਾਂ ਮਾਈਗ੍ਰੇਟ ਨਹੀਂ ਕਰ ਪਾਈ ਹੈ। ਇਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਮਾਈਗ੍ਰੇਸ਼ਨ 'ਚ ਕੰਪਨੀ ਨੂੰ ਕਿੰਨਾ ਸਮਾਂ ਲੱਗੇਗਾ, ਕੰਪਨੀ ਨੇ ਅਜੇ ਤੱਕ ਇਸ ਗੱਲ ਦੀ ਪੁੱਸ਼ਟੀ ਨਹੀਂ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਕੰਪਨੀ ਯੂਜ਼ਰਸ ਨੂੰ ਹੈਪੀ ਨਿਊ ਯੀਅਰ ਆਫਰ ਤਹਿਤ ਹਰ ਦਿਨ 4ਜੀ ਸਪੀਡ 'ਚ 1ਜੀ.ਬੀ. ਡਾਟਾ ਦਿੰਦੀ ਹੈ। ਪਰ ਜਿਨ੍ਹਾਂ ਜਿਓ ਪ੍ਰਾਈਮ ਗਾਹਕਾਂ ਨੂੰ ਨਵੇਂ ਧਨ ਧਨਾ ਧਨ ਆਫਰ 'ਚ ਪੋਰਟ ਨਹੀਂ ਕੀਤਾ ਗਿਆ ਹੈ, ਉਨ੍ਹਾਂ ਨੂੰ 499 ਜਾਂ 509 ਰੁਪਏ ਦੇ ਰੀਚਾਰਜ ਦੇ ਬਾਵਜੂਦ ਵੀ ਹਰ ਦਿਨ 1ਜੀ.ਬੀ. ਡਾਟਾ ਹੀ ਮਿਲ ਰਿਹਾ ਹੈ।
4G VoLTE ਸਪੋਰਟ ਨਾਲ ਲਾਂਚ ਹੋਇਆ ਨਵਾਂ Zopo Color M5 ਸਮਾਰਟਫੋਨ
NEXT STORY