ਜਲੰਧਰ— ਰਿਲਾਇੰਸ ਜਿਓ ਨੇ 4ਜੀ ਸਰਵਿਸ ਨੂੰ ਕਮਰਸ਼ੀਅਲ ਲਾਂਚ ਕਰਨ ਤੋਂ ਪਹਿਲਾਂ ਗਾਹਕਾਂ ਲਈ ਫ੍ਰੀ ਟ੍ਰਾਇਲ ਰੱਖਿਆ ਹੈ ਜਿਸ ਵਿਚ ਗਾਹਕਾ ਨੂੰ 90 ਦਿਨਾਂ ਲਈ ਫ੍ਰੀ 'ਚ ਅਨਲਿਮਟਿਡ 4ਜੀ ਡਾਟਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਅਤੇ ਮੈਸੇਜਿੰਗ ਦੀ ਸਵਿਧਾ ਵੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਿਲਾਇੰਸ ਜਿਓ ਨੇ 4ਜੀ ਸਰਵਿਸ ਨੂੰ ਆਪਣੇ ਕਰਮਚਾਰੀਆਂ ਲਈ ਸ਼ੁਰੂ ਕੀਤਾ ਸੀ।
ਇਸ ਤਰ੍ਹਾਂ ਮਿਲੇਗਾ 3 ਮਹੀਨੇ ਲਈ ਫ੍ਰੀ 4ਜੀ ਇੰਟਰਨੈੱਟ-
ਇਸ ਆਫਰ ਲਈ Lyf ਦਾ ਸਮਾਰਟਫੋਨ ਖਰੀਦਣਾ ਪਵੇਗਾ। ਇਸ ਆਫਰ ਲਈ ਹਰੇਕ ਗਾਹਕ ਨੂੰ www.jio.com 'ਤੇ ਜਾ ਕੇ ਰਜ਼ਿਟ੍ਰੇਸ਼ਨ ਕਰਵਾਉਣੀ ਪਵੇਗੀ। ਰਜ਼ਿਸਟ੍ਰੇਸ਼ਨ ਤੋਂ ਬਾਅਦ ਇਹ ਕਰਨਾ ਪਵੇਗਾ-
ਰਜ਼ਿਸ਼ਟ੍ਰੇਸ਼ਨਕਰਨ ਤੋਂ ਬਾਅਦ ਕੰਪਨੀ ਵੱਲੋਂ ਈ-ਮੇਲ ਪਹੁੰਚੇਗੀ।
ਮੇਲ 'ਚ ਸਾਰੇ ਸਰਵਿਸੇਜ਼ ਅਤੇ ਪ੍ਰਾਡਕਟ ਦੀ ਡਿਟੇਲ ਹੋਵੇਗੀ।
ਇਸ ਮੇਲ 'ਚ ਇਕ ਬਾਰਕੋਡ ਹੋਵੇਗਾ ਜਿਸ ਨੂੰ ਪ੍ਰਿੰਟ ਜਾਂ ਫੋਨ 'ਚ ਸੇਵ ਕਰੋ।
ਇਸ ਤੋਂ ਬਾਅਦ ਰਿਲਾਇੰਸ Lyf ਸਟੋਰ ਜਾਂ ਫਿਰ ਰਿਲਾਇੰਸ ਡਿਜੀਟਲ ਸਟੋਰ 'ਤੇ ਜਾ ਕੇ ਦਿਖਾਉਣਾ ਹੋਵੇਗਾ ਜਿਸ ਤੋਂ ਬਾਅਦ ਇਥੋਂ Lyf ਦਾ ਫੋਨ ਖਰੀਦਣ 'ਤੇ ਜਦੋਂ ਇਹ ਬਾਰਕੋਡ ਦਿਖਾਏਗਾ ਤਾਂ ਰਿਟੇਲਰ ਤੁਹਾਨੂੰ ਰਿਲਾਇੰਸ ਜਿਓ ਦੀ ਸਿਮ ਫ੍ਰੀ 'ਚ ਦੇਵੇਗਾ ਅਤੇ ਸਿਮ ਦੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਫ੍ਰੀ 4ਜੀ ਇੰਟਰਨੈੱਟ ਚਲਾਇਆ ਜਾ ਸਕੇਗਾ।
ਇਸ ਤੋਂ ਇਲਾਵਾ ਇਸਤੇਮਾਲ ਕਰ ਸਕੋਗੇ ਇਹ ਸੁਵਿਧਾਵਾਂ-
ਅਨਲਿਮਟਿਡ ਡਾਟਾ, ਵੁਆਇਸ ਕਾਲਿੰਗ, ਐੱਸ.ਐੱਮ.ਐੱਸ. ਅਤੇ ਐੱਚ.ਡੀ. ਵੀਡੀਓ ਸੁਵਿਧਾ।
ਜਿਓ ਪਲੇਅ (ਲਾਈਵ ਟੀ.ਵੀ.), ਜਿਓ ਆਨ ਡਿਮਾਂਡ (ਮੂਵੀ ਅਤੇ ਟੀ.ਵੀ. ਸ਼ੋਅ ਆਨ ਡਿਮਾਂਡ) ਜਿਓ ਬੀਟਸ (ਗਾਣੇ) ਜਿਓ ਮੈਗ (ਪ੍ਰੀਮੀਅਮ ਮੈਗਜ਼ੀਨ) ਜਿਓ ਨਿਊਜ਼, ਜਿਓ ਡ੍ਰਾਈਵ ਵਰਗੀਆਂ ਵੈੱਬਸਾਈਟਸ ਦਾ ਅਸੈੱਸ।
ਲਿਨੋਵੋ ਨੇ ਲਾਂਚ ਕੀਤਾ 4 ਕੈਮਰਿਆਂ ਨਾਲ ਲੈਸ ਫੈਬ 2 ਪ੍ਰੋ ਟੈਂਗੋ ਸਮਾਰਟਫੋਨ
NEXT STORY