ਗੈਜੇਟ ਡੈਸਕ– ਰਿਲਾਇੰਸ ਜਿਓ ਭਾਰਤ ਦਾ ਪਹਿਲਾ 4ਜੀ ਮੋਬਾਇਲ ਨੈੱਟਵਰਕ ਆਪਰੇਟਰ ਬਣ ਗਿਆ ਹੈ ਜਿਸ ਨੇ ਦੇਸ਼ ’ਚ VoLTE ਬੇਸਡ ਇੰਟਰਨੈਸ਼ਨਲ ਰੋਮਿੰਗ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਜਿਓ ਨੇ ਇਸ ਲਈ KDDI Japan ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਕੰਪਨੀ ਅਤੇ ਜਪਾਨ ਵਿਚਾਲੇ ਇੰਟਰਨੈਸ਼ਨਲ ਰੋਮਿੰਗ ਦੀ ਸੇਵਾ ਦੇ ਰਹੀ ਹੈ।
ਰਿਲਾਇੰਸ ਜਿਓ ਦੇ Mark Yarkosky ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਦਾ ਫੋਕਸ ਭਾਰਤ ’ਚ ਰਹਿਣ ਵਾਲੇ ਲੋਕਾਂ ਅਤੇ ਭਾਰਤ ਆਉਣ ਵਾਲੇ ਲੋਕਾਂ ਨੂੰ ਬੈਸਟ ਡਾਟਾ ਅਤੇ ਵੁਆਇਸ ਐਕਸਪੀਰੀਅੰਸ ਦੇਣਾ ਹੈ। ਅਸੀਂ KDDI ਗਾਹਕਾਂ ਨੂੰ ਜਿਓ ’ਤੇ ਸਵਾਗਤ ਕਰਦੇ ਹਾਂ ਜੋ ਦੇਸ਼ ਦੀ ਪਹਿਲੀ ਇੰਟਰਨੈਸ਼ਨਲ VoLTE ਅਤੇ HD ਰੋਮਿੰਗ ਸਰਵਿਸ ਦੇਣ ਵਾਲੀ ਕੰਪਨੀ ਹੈ।
KDDI ਸਾਂਝੇਦਾਰੀ ਦੇ ਨਾਲ ਜਿਓ ਇੰਟਰਨੈਸ਼ਨਲ ਟ੍ਰੈਵਲਰਜ਼ ਨੂੰ HD voice ਅਤੇ LTE high speed ਡਾਟਾ ਆਫਰ ਕਰੇਗਾ। ਜਪਾਨ ਬੇਸਡ KDDI Corporation ਪਹਿਲੀ ਇੰਟਰਨੈਸ਼ਨਲ ਮੋਬਾਇਲ ਪ੍ਰੋਵਾਈਡਰ ਹੈ ਜੋ ਜਿਓ ਦੇ ਨਾਲ ਮਿਲ ਕੇ VoLTE calling ਅਤੇ LTE data ਦਾ ਇਸਤੇਮਾਲ ਕਰ ਰਹੀ ਹੈ।
ਰਿਲਾਇੰਸ ਜਿਓ ਭਾਰਤੀ ਟੈਲੀਕਾਮ ਬਾਜ਼ਾਰ ’ਚ ਸਭ ਤੋਂ ਤੇਜ਼ੀ ਨਾਲ ਗ੍ਰੋਥ ਕਰਨ ਵਾਲੀ ਕੰਪਨੀ ਬਣ ਕੇ ਉਭਰੀ ਹੈ। ਟਰਾਈ ਦੀ ਰਿਪੋਰਟ ਮੁਤਾਬਕ, ਅਕਤੂਬਰ ’ਚ ਜਿਓ ਦੀ ਐਵਰੇਜ ਪੀਕ ਡਾਊਨਲੋਡ ਸਪੀਡ 22.3mbps ਬਣ ਕੇ ਉਭਰੀ ਸੀ। ਜਿਓ ਦੀ ਡਾਊਨਲੋਡ ਸਪੀਡ ਆਪਣੀ ਰਾਈਵਲਰੀ ਕੰਪਨੀ ਭਾਰਤੀ ਏਅਰਟੈੱਲ ਤੋਂ ਲਗਭਗ ਦੁਗਣੀ ਹੈ। ਅਕਤੂਬਰ ’ਚ ਏਅਰਟੈੱਲ ਦੀ ਡਾਊਨਲੋਡ ਸਪੀਡ 9.5mbps ਸੀ।
ਫੇਸਬੁੱਕ ਅਤੇ ਇੰਸਟਾਗ੍ਰਾਮ ਹੋਇਆ ਡਾਊਨ, ਸਵੇਰੇ ਕ੍ਰੈਸ਼ ਹੋਇਆ ਸੀ ਮੈਸੇਂਜਰ
NEXT STORY