ਜਲੰਧਰ- ਮੁਕੇਸ਼ ਅੰਬਾਨੀ ਨੇ 1 ਅਪ੍ਰੈਲ 2017 ਤੋਂ ਨਵੇਂ ਟੈਰਿਫ ਪਲਾਨ ਲਾਗੂ ਕਰਨ ਦਾ ਐਲਾਨ ਕਰਕੇ ਸੁਪਰ ਧਮਾਕਾ ਕੀਤਾ ਹੈ। ਮੰਗਲਵਾਰ ਨੂੰ ਅੰਬਾਨੀ ਨੇ ਜਿਓ ਦੇ ਮੌਜੂਦਾ ਗਾਹਕਾਂ ਲਈ ਜਿਓ ਪ੍ਰਾਈਮ ਮੈਂਬਰ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਦੇ ਤਹਿਤ ਜਿਓ ਦੇ ਸਾਰੇ ਗਾਹਕਾਂ ਨੂੰ ਅਗਲੇ 12 ਮਹੀਨਿਆਂ ਤੱਕ ਸਰਵਿਸ ਫ੍ਰੀ ਮਿਲਦੀ ਰਹੇਗੀ। ਹਾਲਾਂਕਿ, ਇਸ ਲਈ ਉਨ੍ਹਾਂ ਨੂੰ ਮੰਥਲੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਹੈ ਜਿਓ ਪ੍ਰਾਈਮ ਮੈਂਬਰ ਪ੍ਰੋਗਰਾਮ
ਮੌਜੂਦਾ ਗਾਹਕਾਂ ਨੂੰ ਜਿਓ ਦੀ ਫ੍ਰੀ ਸਰਵਿਸ ਅਗਲੇ ਇਕ ਸਾਲ ਤੱਕ ਹੋਰ ਦੇਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। 1 ਤੋਂ 31 ਮਾਰਚ ਵਿਚਾਲੇ ਮੌਜੂਦਾ ਗਾਹਕਾਂ ਨੂੰ ਇਸ ਦੇ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਗਾਹਕ ਮਾਈ ਜਿਓ ਐਪ, ਜਿਓ ਡਾਟ ਕਾਮ ਅਤੇ ਰਿਲਾਇੰਸ ਸਟੋਰਸ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਰਜਿਸਟ੍ਰੇਸ਼ਨ ਦੇ ਲਈ ਇਕ ਮੁਸ਼ਤ 99 ਰੁਪਏ ਦੀ ਫੀਸ ਦੇਣੀ ਹੋਵੇਗੀ। ਇਸ ਤੋਂ ਬਾਅਦ ਗਾਹਕਾਂ ਨੂੰ ਅਗਲੇ 12 ਮਹੀਨੇ ਫ੍ਰੀ ਸਰਵਿਸ ਦੀ ਸਹੂਲਤ ਮਿਲੇਗੀ। ਹਾਲਾਂਕਿ ਇਸ ਲਈ ਹਰ ਮਹੀਨੇ ਸਿਰਫ 303 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਵਾਇਸ ਕਾਲ ਅਤੇ ਰੋਮਿੰਗ ਫ੍ਰੀ
ਅੰਬਾਨੀ ਨੇ ਕਿਹਾ ਕਿ 2017 ਦੇ ਅਖੀਰ ਤੱਕ ਦੇਸ਼ ਦੇ 99 ਫੀਸਦੀ ਆਬਾਦੀ ਤੱਕ ਜਿਓ ਦੀ ਪਹੁੰਚ ਬਣ ਜਾਏਗੀ। ਜਿਓ ਦੇਸ਼ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ 'ਚ ਹੋਵੇਗਾ। 1 ਅਪ੍ਰੈਲ ਤੋਂ ਜਿਓ ਆਪਣੇ ਟੈਰਿਫ ਪਲਾਨ ਦੀ ਸ਼ੁਰੂਆਤ ਕਰੇਗਾ। ਟੈਰਿਫ ਤੋਂ ਬਾਅਦ ਵੀ ਵਾਇਸ ਕਾਲ ਅਤੇ ਰੋਮਿੰਗ ਫ੍ਰੀ ਰਹੇਗੀ। ਸਾਰੇ ਨੈੱਟਵਰਕ 'ਤੇ ਵਾਇਸ ਕਾਲ ਫ੍ਰੀ ਰਹਿਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਪਲਾਨ 'ਚ 20 ਫੀਸਦੀ ਵਾਧੂ ਡਾਟਾ ਦਿੱਤਾ ਜਾਏਗਾ।
ਭਾਰਤ 'ਚ Xiaomi Redmi Note 4 ਦਾ ਬਲੈਕ ਵੇਰਿਅੰਟ 1 ਮਾਰਚ ਨੂੰ ਹੋਵੇਗਾ ਲਾਂਚ
NEXT STORY