ਜਲੰਧਰ- ਜੇਕਰ ਤੁਸੀਂ ਸ਼ਿਓਮੀ ਰੈੱਡਮੀ ਨੋਟ 4 ਦੇ ਬਲੈਕ ਵੇਰਿਅੰਟ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਹੀ ਅਹਿਮ ਹੈ। ਸ਼ਿਓਮੀ ਰੈੱਡਮੀ ਨੋਟ 4 ਦੇ ਬਲੈਕ ਵੇਰਿਅੰਟ ਦੀ ਵਿਕਰੀ ਭਾਰਤ 'ਚ ਪਹਿਲੀ ਵਾਰ 1 ਮਾਰਚ ਨੂੰ ਹੋਵੇਗੀ। ਇਹ ਸੇਲ ਸ਼ਿਓਮੀ ਦੀ ਆਪਣੀ ਵੈੱਬਸਾਈਟ ਮੀ ਡਾਟ ਕਾਮ 'ਤੇ ਆਯੋਜਿਤ ਹੋਵੇਗੀ। ਦੱਸ ਦਈਏ ਕਿ ਰੈੱਡਮੀ ਨੋਟ 4 ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਵੀ ਮਿਲਦਾ ਹੈ।
ਅਸਲ 'ਚ ਸ਼ਿਓਮੀ ਦੀ ਵੈੱਬਸਾਈਟ 'ਤੇ ਇਕ ਟੀਜ਼ਰ ਲਾਇਆ ਗਿਆ ਹੈ। ਇਸ 'ਤੇ ਲਿਖਿਆ ਹੈ ਕਿ ਬਲੈਕ ਇਜ਼ ਕਮਿੰਗ। ਸੇਲ 1 ਮਾਰਚ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਚੀਨੀ ਟੈਕਨਾਲੋਜੀ ਕੰਪਨੀ ਸ਼ਿਓਮੀ ਨੇ ਭਾਰਤ 'ਚ ਆਪਣੇ ਰੈੱਡਮੀ ਨੋਟ 4 ਹੈਂਡਸੈੱਟ ਨੂੰ ਜਨਵਰੀ ਮਹੀਨੇ 'ਚ ਲਾਂਚ ਕੀਤਾ ਸੀ। ਸ਼ਿਓਮੀ ਰੈੱਡਮੀ ਨੋਟ 4 ਹੈਂਡਸੈੱਟ ਕੰਪਨੀ ਦੇ ਬੇਹੱਦ ਹੀ ਪ੍ਰਸਿੱਧ ਰੈੱਡਮੀ ਨੋਟ 3 ਦਾ ਅਪਗ੍ਰੇਡ ਹੈ। ਭਾਰਤ 'ਚ ਫੋਨ ਨੂੰ ਸਪੇਸ ਗ੍ਰੇ, ਗੋਲਡ ਅਤੇ ਬਲੈਕ ਕਲਰ 'ਚ ਵੇਚੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ।
ਸ਼ਿਓਮੀ ਰੈੱਡਮੀ ਨੋਟ 4 ਫੋਨ 'ਚ 5.5 ਇੰਚ (1920x1080 ਪਿਕਸਲ) ਫੁੱਲ ਐੱਚ. ਡੀ. 2.5ਡੀ ਕਵਰਡ ਗਲਾਸ ਡਿਸਪਲੇ ਦਿੱਤਾ ਗਿਆ ਹੈ। ਫੋਨ 'ਚ ਸਨੈਪਡ੍ਰੈਗਨ 625 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਗ੍ਰਾਫਿਕਸ ਲਈ ਐਡ੍ਰੋਨੋ 506 ਜੀ. ਪੀ. ਯੂ. ਹੈ। ਫੋਨ 'ਚ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੋਗੇ।
ਇਸ ਦੇ ਰਿਅਰ ਕੈਮਰੇ ਦਾ ਸੈਂਸਰ 13 ਮੈਗਾਪਿਕਸਲ ਦਾ ਹੈ, ਜੋ ਐੱਫ/ 2.0 ਅਪਰਚਰ, ਡਿਊਲ-ਟੋਨ ਐੱਲ. ਈ. ਡੀ. ਫਲੈਸ਼ ਅਤੇ ਪੀ. ਡੀ. ਏ. ਐੱਫ. ਨਾਲ ਲੈਸ ਹੈ। ਸੈਲਫੀ ਦੇ ਸ਼ੌਕੀਨਾਂ ਲਈ ਅਪਰਚਰ ਐੱਫ/2.0, 85-ਡਿਗਰੀ ਵਾਈਡ ਐਂਗਲ ਲੈਂਸ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਫਿੰਗਰਪ੍ਰਿੰਟ ਸੈਂਸਰ ਅਤੇ ਇੰਫ੍ਰਾਰੈੱਡ ਸੈਂਸਰ ਨਾਲ ਆਉਂਦਾ ਹੈ। ਫੋਨ ਦਾ ਡਾਈਮੈਂਸ਼ਨ 151x76x8.35 ਮਿਲੀਮੀਟਰ ਅਤੇ ਵਜਨ 175 ਗ੍ਰਾਮ ਹੈ। ਫੋਨ 'ਚ 4100 ਐੱਮ. ਏ. ਐੱੇਚ. ਦੀ ਬੈਟਰੀ ਹੈ। ਇਹ ਫੋਨ ਐਂਡਰਾਇਡ ਮਾਰਸ਼ਮੈਲੋ ਆਧਾਰਿਤ ਮੀ. ਯੂ. ਆਈ. 8 'ਤੇ ਚੱਲਦਾ ਹੈ।
ਭੀਮ ਐਪ ਨੇ 1.7 ਕਰੋੜ ਡਾਊਨਲੋਡ ਦਾ ਅੰਕੜਾ ਕੀਤਾ ਪਾਰ
NEXT STORY