ਜਲੰਧਰ- ਟੈਲੀਕਾਮ ਇੰਡਸਟਰੀ 'ਚ ਪ੍ਰੀਵਿਊ ਆਫਰ, ਵੈਲਕਮ ਆਫਰ ਅਤੇ ਸਸਤੇ ਟੈਰਿਫ ਪਲਾਨ ਦੇ ਨਾਲ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜਿਓ ਨੇ 4ਜੀ ਇੰਟਰਨੈੱਟ ਸਪੀਡ ਦੇ ਜ਼ੋਰ 'ਤੇ ਕਾਫੀ ਵਾਹਵਾਹੀ ਖੱਟੀ ਹੈ। ਇਨ੍ਹਾਂ ਆਫਰਜ਼ ਦੇ ਨਾਲ ਗਾਹਕਾਂ ਨੂੰ ਅਨਲਿਮਟਿਡ ਇੰਟਰਨੈੱਟ ਡਾਟਾ, ਅਨਲਿਮਟਿਡ ਵਾਇਸ ਕਾਲਿੰਗ, ਅਨਲਿਮਟਿਡ ਐੱਸ.ਐੱਮ.ਐੱਸ. ਆਦਿ ਦੀ ਸੁਵਿਧਾ ਮਿਲੀ। ਇਨ੍ਹਾਂ ਆਫਰਜ਼ ਦੇ ਨਾਲ ਕੰਪਨੀ ਵੱਲੋਂ ਆਪਣੇ ਗਾਹਕਾਂ ਨੂੰ ਹਜ਼ਾਰਾਂ ਰੁਪਏ ਦੇ ਪ੍ਰੋਡਕਟਸ ਵੀ ਦਿੱਤੇ ਜਾ ਰਹੇ ਹਨ। ਇਹ ਪ੍ਰੋਡਕਟਸ ਕੰਪਨੀ ਵੱਲੋਂ 4ਜੀ ਸਿਮ ਅਤੇ ਸਰਵਿਸ ਦੇ ਨਾਲ ਹੀ ਲਾਂਚ ਕੀਤੇ ਗਏ ਹਨ। ਆਓ ਜਾਣਦੇ ਹਾਂ ਰਿਲਾਇੰਸ ਜਿਓ ਵੱਲੋਂ ਸਿਮ ਦੇ ਨਾਲ ਲਾਂਚ ਕੀਤੇ ਗਏ ਇਨ੍ਹਾਂ ਪ੍ਰੋਡਕਟਸ ਬਾਰੇ-
Jio TV
ਜਿਓ ਟੀ.ਵੀ. ਐਪਲੀਕੇਸ਼ਨ ਤੁਹਾਨੂੰ ਲਾਈਵ ਟੀ.ਵੀ. ਦੇ ਨਾਲ-ਨਾਲ ਪਿਛਲੇ 7 ਦਿਨਾਂ ਦੇ ਪ੍ਰੋਗਰਾਮ ਦੇਖਣ ਦੀ ਸੁਵਿਧਾ ਦਿੰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਐਪਸ ਨਾਲ 350 ਤੋਂ ਜ਼ਿਆਦਾ ਚੈਨਲਜ਼ ਦਾ ਐਕਸੈੱਸ ਮਿਲ ਸਕਦਾ ਹੈ। ਇਹ ਕੰਟੈਂਟ ਸਮਾਰਟਫੋਨ ਅਤੇ ਟੈਬਲੇਟ 'ਤੇ ਵੀ ਦੇਖਿਆ ਜਾ ਸਕਦਾ ਹੈ।
Jio Chat
ਜਿਓ ਚੈਟ ਐਪਲੀਕੇਸ਼ਨ ਦੂਜੇ ਇੰਸਟੈਂਟ ਐਪਸ ਜਿਵੇਂ, ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੀ ਤਰ੍ਹਾਂ ਹੀ ਹੈ। ਇਹ ਐਪ ਹਾਈ ਕੁਆਲਿਟੀ ਵਾਈਸ, ਮੈਸੇਜਿੰਗ, ਵੀਡੀਓ ਕਾਨਫਰੈਂਸਿੰਗ, ਸਟੀਕਰਜ਼, ਡੂਡਲ ਅਤੇ emoticons ਵਰਗੇ ਫੀਚਰਜ਼ ਦੇ ਨਾਲ ਆਉਂਦੀ ਹੈ।
Jio Money
ਜਿਓ ਮਨੀ ਨਾਲ ਤੁਸੀਂ ਮੋਬਾਇਲ ਅਤੇ ਡੀ.ਟੀ.ਐੱਚ. ਦੇ ਰਿਚਾਰਜ ਤੋਂ ਇਲਾਵਾ ਹਰ ਤਰ੍ਹਾਂ ਦਾ ਭੁਗਤਾਨ ਕਰ ਸਕਦੇ ਹੋ। ਇਥੋਂ ਤੁਸੀਂ ਆਪਣੇ ਇੰਸ਼ੋਰੈਂਸ ਅਤੇ ਪ੍ਰੀਮੀਅਮ ਵੀ ਭਰ ਸਕਦੇ ਹੋ। ਇਹ ਐਪ ਕੈਸ਼ਲੈੱਸ ਹੋਣ 'ਚ ਮਦਦ ਕਰੇਗੀ। ਨੋਟਬੰਦੀ ਦੇ ਸਮੇਂ ਇਹ ਐਪ ਬਹੁਤ ਹੀ ਉਪਯੋਗੀ ਹੈ।
Jio Security
ਰਿਲਾਇੰਸ ਦੀ ਇਹ ਐਂਟੀ ਵਾਇਰਸ ਐਪ ਤੁਹਾਡੇ ਫੋਨ ਦੇ ਡਾਟਾ ਨੂੰ ਸੁਰੱਖਿਅਤ ਕਰਦੀ ਹੈ। ਇਹ ਐਪ ਦੂਜੀਆਂ ਐਪਸ ਅਤੇ ਵੈੱਬਸਾਈਟਸ ਨੂੰ ਸਕੈਨ ਕਰਕੇ ਤੁਹਾਡੇ ਡਾਟਾ ਨੂੰ ਚੋਰੀ ਹੋਣ ਤੋਂ ਰੋਕਦੀ ਹੈ। ਇਹ ਉੁਨ੍ਹਾਂ ਐਪਸ ਬਾਰੇ ਵੀ ਦੱਸਦੀ ਹੈ ਜੋ ਜ਼ਿਆਦਾ ਡਾਟਾ ਖਰਚ ਕਰਦੀਆਂ ਹਨ।
Jio Mags
ਜਿਓ ਸਿਮ 'ਤੇ ਹੀ ਉਪਲੱਬਧ ਜਿਓ Mags 'ਤੇ ਤੁਸੀਂ ਦੇਸ਼ 'ਚ ਪਬਲਿਕ ਟਾਪ ਮੈਗਜ਼ੀਨ ਨੂੰ ਪੜ੍ਹ ਸਕਦੇ ਹੋ। ਇਥੇ ਇਕ ਸਪੈਸ਼ਲ ਫੀਚਰ Text to Speech ਵੀ ਉਪਲੱਬਧ ਹੈ, ਜਿਸ ਨਾਲ ਟੈਕਸਟ ਨੂੰ ਆਡੀਓ ਕੰਟੈਂਟ 'ਚ ਬਦਲ ਸਕਦੇ ਹੋ। ਇਥੋਂ ਤੁਸੀਂ ਆਫਲਾਈਨ ਮੈਗਜ਼ੀਨ ਵੀ ਪੜ੍ਹ ਸਕਦੇ ਹੋ।
Jio Newspaper
ਇਹ ਐਪ ਜਿਓ ਯੂਜ਼ਰਸ ਲਈ ਉਪਲੱਬਧ ਹੈ। ਇਸ ਐਪ 'ਤੇ 10 ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ 'ਚ ਅਖਬਾਰਾਂ ਉਪਲੱਬਧ ਹਨ। ਜੇਕਰ ਤੁਹਾਡੇ ਕੋਲ ਇਹ ਐਪ ਹੈ ਤਾਂ ਤੁਹਾਨੂੰ ਅਖਬਾਰ ਖਰੀਦਣ ਦੀ ਲੋੜ ਨਹੀਂ ਹੋਵੇਗੀ।
Jio Xpress News
ਇਹ ਐਪਲੀਕੇਸ਼ਨ ਤੁਹਾਨੂੰ ਨਿਊਜ਼ ਐਗਰੀਗੇਟਰ ਦਾ ਐਕਸੈੱਸ ਪ੍ਰੋਵਾਈਡ ਕਰਵਾਉਂਦਾ ਹੈ। ਯੂਜ਼ਰਸ ਇਸ ਸੁਵਿਧਾ ਨਾਲ ਭਾਰਤ ਅਤੇ ਵਿਸ਼ਵ ਦੇ ਨਿਊਜ਼ ਪਬਲੀਕੇਸ਼ਨ, ਮੈਗਜ਼ੀਨ, ਪ੍ਰਸਿੱਧ ਬਲਾਗ ਅਤੇ ਸਪੈਸ਼ਨ ਲੋਗੋ ਦੀ ਵੈੱਬਸਾਈਟ, ਜਰਨਲਿਸਟ ਦੇ ਆਰਟੀਕਲਸ ਆਦਿ ਪੜ੍ਹ ਸਕਦੇ ਹਨ।
Jio Music
ਇਹ ਐਪਲੀਕੇਸ਼ਨ ਯੂਜ਼ਰਸ ਨੂੰ ਖਾਸ ਤੌਰ 'ਤੇ ਮਿਊਜ਼ਿਕ ਸਟਰੀਮਿੰਗ ਅਤੇ ਐੱਚ.ਡੀ. ਮਿਊਜ਼ਿਕ ਡਾਊਨਲੋਡ ਸਰਵਿਸ ਪ੍ਰਦਾਨ ਕਰਦੀ ਹੈ। ਤੁਸੀਂ ਜ਼ਿਓ ਮਿਊਜ਼ਿਕ 'ਤੇ ਬਿਨਾਂ ਵਾਧੂ ਚਾਰਜ ਦੇ ਗਾਣੇ ਡਾਊਨਲੋਡ ਕਰ ਸਕੋਗੇ। ਤੁਹਾਨੂੰ ਦੱਸ ਦਈਏ ਕਿ ਇਹ ਐਪ ਸਿਰਫ ਜਿਓ ਸਿਮ 'ਤੇ ਉਪਲੱਬਧ ਹੈ। ਇਸ ਐਪ 'ਤੇ 1 ਕਰੋੜ ਤੋਂ ਜ਼ਿਆਦਾ ਗਾਣੇ ਉਪਲੱਬਧ ਹਨ।
Jio Cinema
ਇਹ ਆਨ ਡਿਮਾਂਡ ਵੀਡੀਓ ਲਾਈਬ੍ਰੇਰੀ ਹੈ। ਇਸ ਐਪ ਨਾਲ ਟੀ.ਵੀ. ਸ਼ੋਅ, ਮਿਊਜ਼ਿਕ ਵੀਡੀਓਜ਼, ਟਰੇਲਰਜ਼ ਮੂਵੀ ਦੇਖੀਆਂ ਜਾ ਸਕਦੀਆਂ ਹਨ। ਇਥੇ ਯੂਜ਼ਰਸ ਨੂੰ ਬਹੁਤ ਸਾਰਾ ਫ੍ਰੀ ਕੰਟੈਂਟ ਮਿਲਦਾ ਹੈ। ਯੂਜ਼ਰਸ ਇਥੋਂ ਮੂਵੀ ਖਰੀਦ ਵੀ ਸਕਦੇ ਹਨ।
ਬਜਾਜ ਅੱਜ ਲਾਂਚ ਕਰੇਗੀ ਸਭ ਤੋਂ ਦਮਦਾਰ ਬਾਈਕ Dominar 400 (ਵੀਡੀਓ)
NEXT STORY