ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਟੋ ਆਪਣੀ ਸਭ ਤੋਂ ਦਮਦਾਰ ਬਾਈਕ Dominar 400 ਨੂੰ ਅਜ ਲਾਂਚ ਕਰਨ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ 'ਡਾਮਿਨਾਰ 400' ਨਾਮ ਦੀ ਇਹ ਬਾਈਕਸ 18 ਨਵੰਬਰ ਤੋਂ ਚਾਕਨ ਪਲਾਂਟ 'ਚ ਤਿਆਰ ਹੋ ਰਹੀਆਂ ਹਨ। ਜਾਣਕਾਰੀ ਦੇ ਮੁਤਾਬਕ ਇਸ ਬਾਈਕ 'ਚ 35 ਬੀ. ਐੱਚ. ਪੀ ਦੀ ਪਾਵਰ ਦੇਣ ਵਾਲਾ ਉਹੀ ਇੰਜਣ ਲਗਾ ਹੈ, ਜੋ ਕੇ. ਟੀ. ਐੱਮ ਡਿਊਕ 390 'ਚ ਪਹਿਲਾਂ ਤੋਂ ਹੀ ਮੌਜੂਦ ਹੈ।
ਇਸ ਬਾਇਕ ਨੂੰ ਲੈ ਕੇ ਕੰਪਨੀ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ 'ਚ ਇਸ ਦੇ ਅੱਜ ਲਾਂਚ ਹੋਣ ਦੀ ਗੱਲ ਕਹੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸਦੀ ਕੀਮਤ 1.6 ਲੱਖ ਰੁਪਏ ਤੋਂ 1.8 ਲੱਖ ਰੁਪਏ ਦੇ 'ਚ ਹੋ ਸਕਦੀ ਹੈ।
Ola ਨੇ ਪੇਸ਼ ਕੀਤਾ ਸ਼ਾਨਦਾਰ ਆਫਰ ਸਿਰਫ 50 ਰੁਪਏ 'ਚ ਕਰੋ ਸਫਰ
NEXT STORY