ਜਲੰਧਰ- ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਹੁਕਮਾਂ 'ਤੇ ਰਿਲਾਇੰਸ ਜਿਓ ਨੇ ਸੋਮਵਾਰ ਤੋਂ ਆਪਣਾ ਸਮਰ ਸਰਪ੍ਰਾਈਜ਼' ਆਫਰ ਬੰਦ ਕਰ ਦਿੱਤਾ ਹੈ ਪਰ ਛੇਤੀ ਹੀ ਇਕ ਹੋਰ ਧਮਾਕੇਦਾਰ ਆਫਰ ਲਿਆਉਣ ਦਾ ਐਲਾਨ ਵੀ ਕਰ ਚੁੱਕਾ ਹੈ। ਜਿਓ ਦੀ ਵੈੱਬਸਾਈਟ ਅਤੇ ਮਾਈ ਜਿਓ ਐਪ 'ਤੇ ਕਿਹਾ ਜਾ ਰਿਹਾ ਹੈ, ਅਸੀਂ ਆਪਣੇ ਟੈਰਿਫ ਪੈਕਸ ਅਪਡੇਟ ਕਰ ਰਹੇ ਹਾਂ ਅਤੇ ਛੇਤੀ ਹੀ ਹੋਰ ਮਜ਼ੇਦਾਰ ਆਫਰ ਲਿਆਉਣ ਜਾ ਰਹੇ ਹਾਂ। ਇਸ ਐਲਾਨ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜਿਓ ਆਪਣੇ ਉਨ੍ਹਾਂ ਗਾਹਕਾਂ ਲਈ ਹੋਰ ਵੀ ਮਜ਼ੇਦਾਰ ਆਫਰ ਲਿਆਉਣ ਜਾ ਰਿਹਾ ਹੈ ਜਿਨ੍ਹਾਂ ਨੇ 9 ਅਪ੍ਰੈਲ ਤੱਕ ਉਚਿਤ ਰੀਚਾਰਜ ਕਰ ਕੇ 'ਸਮਰ ਸਰਪ੍ਰਾਈਜ਼' ਆਫਰ ਨਹੀਂ ਲਿਆ। ਸਮਰ ਸਰਪ੍ਰਾਈਜ਼ ਆਫਰ ਦੇ ਤਹਿਤ ਜਿਓ ਨੇ ਆਪਣੇ ਪ੍ਰਾਈਮ ਮੈਂਬਰਾਂ ਲਈ ਫ੍ਰੀ ਸਰਵਿਸਿਜ਼ ਦੀ ਮਿਆਦ 3 ਮਹੀਨੇ ਹੋਰ ਵਧਾ ਦਿੱਤੀ । ਸਮਰ ਸਰਪ੍ਰਾਈਜ਼ ਆਫਰ ਲੈਣ ਵਾਲੇ ਗਾਹਕਾਂ ਤੋਂ ਜਿਓ ਹੁਣ ਅਪ੍ਰੈਲ ਦੇ ਬਦਲੇ ਜੁਲਾਈ ਤੋਂ ਪੈਸੇ ਵਸੂਲੇਗਾ। ਫਿਲਹਾਲ, 9 ਅਪ੍ਰੈਲ ਤੱਕ ਵੀ ਜਿਨ੍ਹਾਂ ਗਾਹਕਾਂ ਨੇ ਸਮਰ ਸਰਪ੍ਰਾਈਜ਼ ਆਫਰ ਨਹੀਂ ਲਿਆ, ਸ਼ਾਇਦ ਉਨ੍ਹਾਂ ਲਈ ਹੀ ਜਿਓ ਹੁਣ ਹੋਰ ਮਜ਼ੇਦਾਰ ਆਫਰ ਲਿਆਉਣ ਦੀ ਗੱਲ ਕਰ ਰਿਹਾ ਹੈ। ਵੇਖਣਾ ਦਿਲਚਸਪ ਹੋਵੇਗਾ ਕਿ ਉਹ ਹੁਣ ਹੋਰ ਕੀ ਅਤੇ ਕਿਵੇਂ ਧਮਾਕਾ ਕਰਦਾ ਹੈ।
V8 ਇੰਜਣ ਨਾਲ ਲੈਸ ਹੋਵੇਗੀ ਮਰਸੀਡੀਜ਼ ਦੀ ਨਵੀਂ AMG GLC63
NEXT STORY