ਬਿਜ਼ਨੈੱਸ ਡੈਸਕ : ਅੱਜਕੱਲ੍ਹ ਸਪੈਮ ਕਾਲਾਂ ਅਤੇ ਐੱਸਐੱਮਐੱਸ ਬਹੁਤ ਵੱਧ ਰਹੇ ਹਨ। ਲੋਕ ਸਪੈਮ ਕਾਲਾਂ ਅਤੇ ਐੱਸਐੱਮਐੱਸ ਦੁਆਰਾ ਮਿੰਟਾਂ ਵਿਚ ਹੀ ਠੱਗੇ ਜਾਂਦੇ ਹਨ। ਅਜਿਹੇ 'ਚ ਭਾਰਤੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਸਪੈਮ ਕਾਲ ਅਤੇ SMS 'ਤੇ ਪਾਬੰਦੀ ਲਗਾਉਣ ਲਈ ਨਵੀਂ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਨੇ ਗਾਹਕਾਂ ਨੂੰ ਡਿਜੀਟਲ ਧੋਖਾਧੜੀ ਤੋਂ ਬਚਾਉਣ ਲਈ ਵਿਸ਼ੇਸ਼ ਪਹਿਲ ਕੀਤੀ ਹੈ। ਦਰਅਸਲ, ਏਅਰਟੈੱਲ ਨੇ ਭਾਰਤ ਦਾ ਪਹਿਲਾ ਨੈੱਟਵਰਕ-ਆਧਾਰਿਤ ਏਆਈ ਪਾਵਰਡ ਸਪੈਮ ਡਿਟੈਕਸ਼ਨ ਸਲਿਊਸ਼ਨ ਲਾਂਚ ਕੀਤਾ ਹੈ। ਇਸ ਸੇਵਾ ਨਾਲ ਉਪਭੋਗਤਾ ਸਪੈਮ ਕਾਲਾਂ ਅਤੇ ਐੱਸਐੱਮਐੱਸ ਤੋਂ ਬਚ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਹੱਲ ਖਪਤਕਾਰਾਂ ਨੂੰ ਸਪੈਮ ਕਾਲਾਂ ਅਤੇ SMS ਬਾਰੇ ਰੀਅਲ ਟਾਈਮ ਜਾਣਕਾਰੀ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : ਇਨਕਮ ਟੈਕਸ ਦੇ ਰਡਾਰ 'ਤੇ ਆਇਆ Hinduja Group, 2500 ਕਰੋੜ ਦੀ ਟੈਕਸ ਚੋਰੀ ਦਾ ਲੱਗਾ ਦੋਸ਼
ਬਿਲਕੁੱਲ ਮੁਫ਼ਤ ਹੋਵੇਗੀ ਇਹ ਸਰਵਿਸ
ਸਾਰੇ ਏਅਰਟੈੱਲ ਯੂਜ਼ਰਸ ਲਈ ਇਹ ਏਆਈ-ਪਾਵਰਡ ਸਪੈਮ ਡਿਟੈਕਸ਼ਨ ਸਾਲਿਊਸ਼ਨ ਬਿਲਕੁੱਲ ਮੁਫ਼ਤ ਹੈ। ਇਹ ਸੇਵਾ ਏਅਰਟੈੱਲ ਦੇ ਕਿਸੇ ਵੀ ਪ੍ਰੀਪੇਡ ਅਤੇ ਪੋਸਟਪੇਡ ਉਪਭੋਗਤਾ ਦੁਆਰਾ ਵਰਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਆਪਣੇ ਫੋਨ 'ਚ ਇਸ ਸਰਵਿਸ ਨੂੰ ਐਕਟੀਵੇਟ ਕਰਨ ਲਈ ਕੁਝ ਵੀ ਨਹੀਂ ਕਰਨਾ ਪਵੇਗਾ। ਏਅਰਟੈੱਲ ਯੂਜ਼ਰ ਦੇ ਫੋਨ 'ਤੇ ਸਰਵਿਸ ਆਪਣੇ ਆਪ ਐਕਟੀਵੇਟ ਹੋ ਜਾਵੇਗੀ। ਏਅਰਟੈੱਲ ਨੇ ਪੁਸ਼ਟੀ ਕੀਤੀ ਹੈ ਕਿ ਇਹ ਸੇਵਾ ਸਿਰਫ ਸਮਾਰਟਫੋਨ ਲਈ ਹੈ।
ਏਅਰਟੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਗੋਪਾਲ ਵਿੱਠਲ ਨੇ ਕਿਹਾ, "ਸਪੈਮ ਗਾਹਕਾਂ ਲਈ ਖਤਰਾ ਹੈ। ਅਸੀਂ ਇਸ ਸਮੱਸਿਆ ਨੂੰ ਖਤਮ ਕਰਨ ਲਈ ਪਿਛਲੇ 12 ਮਹੀਨਿਆਂ ਤੋਂ ਕੰਮ ਕੀਤਾ ਹੈ।" ਉਨ੍ਹਾਂ ਅੱਗੇ ਕਿਹਾ ਕਿ "ਦੋਹਰੀ ਪਰਤ ਸੁਰੱਖਿਆ ਵਜੋਂ ਤਿਆਰ ਕੀਤੇ ਗਏ ਇਸ ਹੱਲ ਵਿਚ ਦੋ ਫਿਲਟਰ ਹਨ। ਇਕ ਫਿਲਟਰ ਨੈੱਟਵਰਕ ਪੱਧਰ 'ਤੇ ਕੰਮ ਕਰਦਾ ਹੈ ਅਤੇ ਦੂਜਾ IT ਰਿਮੋਟ ਲੇਅਰ 'ਤੇ। ਸਾਰੀਆਂ ਕਾਲਾਂ ਅਤੇ SMS ਇਸ ਦੋਹਰੀ ਪਰਤ ਸੁਰੱਖਿਆ ਪ੍ਰਣਾਲੀ ਤੋਂ ਲੰਘਦੇ ਹਨ।"
ਏਅਰਟੈੱਲ ਦਾ ਇਹ ਸਿਸਟਮ 1.5 ਬਿਲੀਅਨ ਐੱਸਐੱਮਐੱਸ ਅਤੇ 2.5 ਬਿਲੀਅਨ ਕਾਲਾਂ ਰੋਜ਼ਾਨਾ ਸਿਰਫ਼ 2 ਮਿਲੀਸਕਿੰਟ ਵਿਚ ਪ੍ਰੋਸੈਸ ਕਰਦਾ ਹੈ। ਇਸ ਤਕਨੀਕ ਨੂੰ ਏਅਰਟੈੱਲ ਨੇ 400 ਏਅਰਟੈੱਲ ਡਾਟਾ ਵਿਗਿਆਨੀਆਂ ਦੀ ਮਦਦ ਨਾਲ ਤਿਆਰ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ ਚੋਣਾਂ 'ਚ ਇਤਿਹਾਸ ਰਚ ਰਿਹੈ ਜੰਮੂ ਕਸ਼ਮੀਰ : ਰਾਜੀਵ ਕੁਮਾਰ
NEXT STORY