ਜਲੰਧਰ- ਭਾਰਤ ਦੀ ਦੂਰਸੰਚਾਰ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਰਿਲਾਇੰਸ ਨੇ ਆਪਣੀ ਲਾਈਫ ਸੀਰੀਜ਼ ਦੇ ਤਹਿਤ ਏਰ ਨਵਾਂ ਸਮਾਰਟਫੋਨ ਲਾਈਫ ਵਿੰਡ 7S ਲਾਂਚ ਕੀਤਾ ਹੈ। 5,699 ਰੁਪਏ 'ਚ ਲਾਂਚ ਇਸ ਸਮਾਰਟਫੋਨ ਨੂੰ ਖਰੀਦਣ 'ਤੇ ਉਪਭੋਗਤਾ ਨੂੰ ਇਸ ਨਾਲ ਰਿਲਾਇੰਸ ਜਿਓ ਦਾ ਹੈਪੀ ਨਿਊ ਈਅਰ ਆਫਰ ਵੀ ਮਿਲੇਗਾ। ਬਲੈਕ ਵਾਈਟ ਅਤੇ ਬਲੂ ਕਲਰ ਵੇਰਿਅੰਟ 'ਚ ਉਪਲੱਬਧ ਇਹ ਸਮਾਰਟਫੋਨ ਐਂਡਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
ਰਿਲਾਇੰਸ ਦਾ ਇਹ ਸਮਾਰਟਫੋਨ ਸ਼ਾਨਦਾਰ ਸਪੈਸੀਫਿਕੇਸ਼ਨ ਨਾਲ ਲੈਸ ਹੈ। ਲਾਈਫ ਵਿੰਡ 7S 'ਚ 5-ਇੰਚ ਦਾ ਐੱਚ. ਡੀ. ਆਈ. ਪੀ. ਐੱਸ. ਡਿਸਪਲੇ (1280x720 ਪਿਕਸਲ), 1.3 ਗੀਗਾਹਟਰਜ਼ ਸਨੈਪਡ੍ਰੈਗਨ 21064-ਬਿਟ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਜਿਸ 'ਚ ਗ੍ਰਾਫਿਕਸ ਲਈ ਐਡ੍ਰੀਨੋ 304 ਜੀ. ਪੀ. ਯੂ. ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਨਾਲ 128GB ਤੱਕ ਐਕਸਪੇਂਡੇਬਲ ਤੱਕ ਵਧਾ ਸਕਦੇ ਹੈ। ਫੋਟੋਗ੍ਰਾਫੀ ਲਈ ਲਾਈਫ ਵਿੰਡ 7S 'ਚ 8MP ਦਾ ਰਿਅਰ ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅੱਪ ਲਈ 2,250 ਐਮ. ਏ. ਐੱਚ. ਦੀ ਬੈਟਰੀ ਉਪਲੱਬਧ ਹੈ। ਉੱਥੇ ਹੀ ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ 4ਜੀ ਵੋ. ਐੱਲ. ਟੀ. ਈ. ਸਪੋਰਟ ਤੋਂ ਇਲਾਵਾ, ਵਾਈਫਾਈ, ਜੀ. ਪੀ. ਐੱਸ. ਬਲੂਟੁਥ ਅਤੇ ਯੂ. ਐਸ. ਬੀ. ਓ. ਟੀ. ਜੀ. ਦਿੱਤੇ ਗਏ ਹਨ।
Jio ਦੀ ਫ੍ਰੀ ਸਰਵਿਸ 'ਤੇ Airtel ਨੂੰ ਹੈ ਇਤਰਾਜ਼, TRAI ਦੇ ਫੈਸਲੇ ਨੂੰ ਦਿੱਤੀ ਚੁਣੌਤੀ
NEXT STORY