ਆਟੋ ਡੈਸਕ- ਰੇਨੋਟ ਇੰਡੀਆ 2027 ਤਕ ਦੇਸ਼ 'ਚ 5 ਨਵੇਂ ਮਾਡਲ ਲਿਆਉਣ ਦਾ ਪਲਾਨ ਕਰ ਰਹੀ ਹੈ। ਕੰਪਨੀ ਦੀ ਇਸ ਪਹਿਲ 'ਚ ਟਰਾਈਬਰ, ਕਾਈਗਰ ਅਤੇ ਕੁਇਡ ਰੇਂਜ 'ਚ ਕੁਝ ਸੋਧ ਸ਼ਾਮਲ ਹਨ। ਕੰਪਨੀ ਨੇ ਇਕ ਨਵੀਂ customer experience strategy ਸਥਾਪਿਤ ਕੀਤੀ ਹੈ।
ਰੇਨੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੀਂ ਟਰਾਈਬਰ ਅਤੇ ਕਾਈਗਰ 5 ਨਵੇਂ ਲਾਂਚ ਹੋਣ ਵਾਲੇ ਮਾਡਲਾਂ 'ਚੋਂ ਇਕ ਹੋਵੇਗੀ। ਇਨ੍ਹਾਂ ਮਾਡਲਾਂ ਨੂੰ ਅਪਡੇਟ ਕੀਤਾ ਜਾਵੇਗਾ ਅਤੇ ਕਦੋਂ ਤਕ ਲਿਆਇਆ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਨਿਰਮਾਤਾ ਨੇ 2 ਸਾਲ ਪਹਿਲਾਂ ਕਾਈਗਰ ਨੂੰ ਬਾਜ਼ਾਰ 'ਚ ਲਾਂਚ ਕੀਤਾ ਸੀ।
ਫਿਲਹਾਲ ਬ੍ਰਾਂਡ ਨੇ ਇਸ ਸਮੇਂ ਇਸਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਪਰ ਅਜਿਹਾ ਕਿਹਾ ਜਾ ਰਿਹਾ ਹੈ ਕਿ ਬੀ+ ਐੱਸ.ਯੂ.ਵੀ. ਅਤੇ ਇਕ ਸੀ-ਐੱਸ.ਯੂ.ਵੀ. ਆ ਰਹੀ ਹੈ। ਹਾਲ ਹੀ 'ਚ ਡੈਸੀਆ ਬੈਜ ਦੇ ਨਾਲ ਪ੍ਰਦਰਸ਼ਿਤ, ਬਿਲਕੁਲ ਨਵੀਂ ਡਸਟਰ ਰੇਨੋਲਟ-ਨਿਸਾਨ ਐਲਾਇਂਸ ਦੇ ਮਾਡਿਊਲਰ ਸੀ.ਐੱਮ.ਐੱਫ.-ਬੀ ਪਲੇਟਫਾਰਮ 'ਤੇ ਬੇਸਡ ਹੈ ਅਤੇ ਪਿਛਲੇ ਮਾਡਲ ਦੇ ਮਸਕੁਲਰ ਡਿਜ਼ਾਈਨ ਅਤੇ ਸਿੱਧੇ ਰੁਖ ਨੂੰ ਕਾਫੀ ਹੱਦ ਤਕ ਬਰਕਰਾਰ ਰੱਖਦੀ ਹੈ। ਉਥੇ ਹੀ ਇਸਦਾ ਪੰਜਵਾਂ ਮਾਡਲ ਇਕ ਲੋਕਲਾਈਜ਼ਡ ਆਲ-ਇਲੈਕਟ੍ਰਿਕ ਕਾਰ ਹੋਵੇਗਾ।
CES 2024 : ਸ਼ੁਰੂ ਹੋਇਆ ਸਾਲ ਦਾ ਪਹਿਲਾ ਵੱਡਾ ਟੈੱਕ ਈਵੈਂਟ, ਪੇਸ਼ ਹੋਣਗੇ ਕਈ ਸਮਾਰਟ ਗੈਜੇਟ
NEXT STORY