ਜਲੰਧਰ- ਚੀਨ ਦੀ ਸਮਾਰਟ ਗੈਜੇਟ ਬਰਾਂਡ ਕੰਪਨੀ ਰਿਵਰਸਾਂਗ ਨੇ ਬੀਤੇ ਦਿਨ ਆਪਣੀ ਸੀਰੀਜ਼ ਦੇ ਫਿੱਟਨੈੱਸ ਟ੍ਰੈਕਰਸ ਵੇਵ ਬੀ. ਪੀ ਅਤੇ ਵੇਵ ਫਿੱਟ ਲਾਂਚ ਕੀਤੇ। ਇਨ੍ਹਾਂ ਦੀ ਕੀਮਤ 3,299 ਰੁਪਏ ਅਤੇ 2,199 ਰੁਪਏ ਹੈ। ਵੇਵ ਬੀ. ਪੀ 'ਚ ਸੈਂਸਰਸ ਲੱਗੇ ਹਨ ਜੋ ਬਲਡ ਪ੍ਰੈਸ਼ਰ 'ਤੇ ਨਜ਼ਰ ਰੱਖਣ 'ਚ ਸਹਾਇਕ ਹਨ, ਜਦ ਕਿ ਵੇਵ ਫਿੱਟ ਦਾ ਇਸਤੇਮਾਲ ਪੂਰੇ ਦਿਨ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਹੁੰਦਾ ਹੈ।
ਰਿਵਰਸਾਂਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵੀਨ ਕੁਮਾਰ ਨੇ ਇਕ ਬਿਆਨ 'ਚ ਕਿਹਾ, ਅਸੀਂ ਆਪਣੇ ਪ੍ਰੀਮੀਅਮ ਫਿੱਟਨੈੱਸ ਟ੍ਰੈਕਰਸ ਵੇਵ ਬੀ. ਪੀ. ਅਤੇ ਵੇਵ ਫਿੱਟ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਕੇ ਉਤਸ਼ਾਹਿਤ ਹਾਂ।
ਰਿਵਰਸਾਂਗ ਦੇ ਸੰਸਥਾਪਕ ਲਿਉ ਚੁਨਮਿੰਗ ਨੇ ਕਿਹਾ, ਅਸੀਂ ਫਿੱਟਨੈੱਸ ਦੇ ਟੀਚੇ ਨੂੰ ਵਿਸਥਾਰ ਦੇਣ ਦੇ ਪ੍ਰਤੀ ਪ੍ਰਤਿਬਧ ਹਾਂ, ਨਾਲ ਹੀ ਇਨ੍ਹਾਂ ਨੂੰ ਮਜ਼ੇਦਾਰ ਬਣਾਉਣ ਦਾ ਨਜ਼ਰਿਆ ਰੱਖਦੇ ਹਾਂ।
ਫੀਚਰਸ ਅਤੇ ਪਰਫਾਰਮੇਨਸ 'ਚ ਬਿਹਤਰ ਹਨ 10,000 ਰੁਪਏ ਦੀ ਪ੍ਰਾਈਸ ਰੇਂਜ 'ਚ ਇਹ ਲੈਪਟਾਪਸ
NEXT STORY