ਆਟੋ ਡੈਸਕ- ਰਾਇਲ ਐਨਫੀਲਡ ਨੇ ਗੋਆ 'ਚ ਆਪਣੇ ਸਾਲਾਨਾ ਰਾਈਡਰ ਮੇਨੀਆ ਈਵੈਂਟ 'ਚ ਇਕ ਨਵੀਂ ਹਿਮਾਲਿਅਨ 450 ਡਿਊਲ ਪਰਪਸ ਮੋਟਰਸਾਈਕਲ ਲਾਂਚ ਕੀਤੀ ਹੈ। ਨਾਲ ਹੀ ਕੰਪਨੀ ਨੇ ਇਸ ਈਵੈਂਟ 'ਚ ਨਵੀਂ ਰਾਇਲ ਐਨਫੀਲਡ ਸ਼ਾਟਗਨ 650 ਮੋਟੋਵਰਸ ਐਡੀਸ਼ਨ ਨੂੰ ਪੇਸ਼ ਕੀਤਾ ਹੈ। ਇਹ ਰਾਇਲ ਐਨਫੀਲਡ ਸ਼ਾਟਗਨ 650 ਕੰਸੈਪਟ ਦਾ ਪ੍ਰੋਡਕਸ਼ਨ ਮਾਡਲ ਹੈ, ਜਿਸਨੂੰ 2021 EICMA ਮੋਟਰ ਸ਼ੋਅ 'ਚ ਪੇਸ਼ ਕੀਤਾ ਗਿਆ ਸੀ।
ਸਿਰਫ 25 ਯੂਨਿਟਸ ਹੀ ਹੋਣਗੇ ਉਪਲੱਬਧ
ਤਸਵੀਰਾਂ 'ਚ ਦਿਖਾਈ ਗਈ ਮੋਟਰਸਾਈਕਲ ਫੈਕਟਰੀ-ਕਸਟਮ ਹੈ ਅਤੇ ਇਸਦੀ ਦੀਆਂ ਸਿਰਫ 25 ਯੂਨਿਟਸ ਦਾ ਪ੍ਰੋਡਕਸ਼ਨ ਕੀਤਾ ਜਾਵੇਗਾ। ਹਾਲਾਂਕਿ, ਇਹ ਪ੍ਰੋਡਕਸ਼ਨ-ਸਪੇਕ ਮਾਡਲ ਦੇ ਸਟਾਈਲ ਦਾ ਪ੍ਰੀਵਿਊ ਦਿਖਾਉਂਦਾ ਹੈ। ਸ਼ਾਟਗਨ ਮੋਟੋਵਰਸ ਐਡੀਸ਼ਨ ਦੀ ਐਕਸ ਸ਼ੋਅਰੂਮ ਕੀਮਤ 4.25 ਲੱਖ ਰੁਪਏ ਹੈ ਅਤੇ ਇਨ੍ਹਾਂ 25 ਯੂਨਿਟਸ ਦੀ ਡਲਿਵਰ ਜਨਵਰੀ 2024 'ਚ ਸ਼ੁਰੂ ਹੋਵੇਗੀ। ਇਹ 25 ਗਾਹਕ ਗਲੋਬਲ ਪੱਧਰ 'ਤੇ ਸ਼ਾਟਗਨ 650 ਦੇ ਪਹਿਲੇ ਮਾਲਿਕ ਹੋਣਗੇ। ਰਾਇਲ ਐਨਫੀਲਡ ਸ਼ਾਟਗਨ 650 ਕੰਪਨੀ ਦੀ ਚੌਥੀ 650ਸੀਸੀ ਟਵਿਨ-ਸਿਲੰਡਰ ਮੋਟਰਸਾਈਕਲ ਹੈ, ਜਦੋਂਕਿ ਇੰਟਰਸੈਪਟਰ 650, ਕਾਂਟੀਨੈਂਟਲ ਜੀਟੀ 650 ਅਤੇ ਸੁਪਰ ਮਿਟਿਓਰ 650 ਪਹਿਲਾਂ ਤੋਂ ਹੀ ਮੌਜੂਦ ਹਨ।
ਡਿਜ਼ਾਈਨ
ਇਹ ਮੋਟਰਸਾਈਕਲ ਕਾਫੀ ਹੱਦ ਤਕ ਸ਼ਾਟਗਨ 650 ਕੰਸੈਪਟ ਨਾਲ ਮਿਲਦੀ-ਜੁਲਦੀ ਹੈ। ਹੈੱਡਲਾਈਟ ਬ੍ਰੈਕੇਟ ਅਤੇ ਅਪਸਵੈਪਟ ਡਿਊਲ ਐਗਜਾਸਟ ਸਿਸਟਮ ਦਾ ਆਕਾਰ ਵੀ ਕੰਸੈਪਟ ਵਰਗਾ ਹੈ। ਇਸ ਵਿਚ ਵੱਡਾ ਫਿਊਲ ਟੈਂਕ ਅਤੇ ਸਿੰਗਲ-ਸੀਟ ਸੈੱਟਅਪ ਵੀ ਕੰਸੈਪਟ ਵਰਗਾ ਹੀ ਹੈ। ਇਹ ਮੋਟਰਸਾਈਕਲ ਡਿਊਲ ਟੋਨ ਬਲੈਕ ਅਤੇ ਹਲਕੇ ਨੀਲੇ ਰੰਗ 'ਚ ਰਾਇਲ ਐਨਫੀਲਡ ਅਤੇ ਸ਼ਾਟਗਨ ਲੋਗੋ ਦੇ ਨਾਲ ਪੀਲੇ ਰੰਗ 'ਚ ਤਿਆਰ ਕੀਤੀ ਗਈ ਹੈ, ਜਦੋਂਕਿ ਬਾਈਕ ਦੇ ਹੋਰ ਹਿਸੇ ਬਲੈਕ ਕਲਰ 'ਚ ਹਨ। ਇਸ ਵਿਚ ਟ੍ਰਿਪਰ ਨੈਵੀਗੇਸ਼ਨ ਦੇ ਨਾਲ ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ ਦਿੱਤਾ ਗਿਆ ਹੈ, ਜੋ ਸੁਪਰ ਮਿਟਿਓਰ ਵਰਗਾ ਹੈ। ਰਾਇਲ ਐਨਫੀਲਡ ਸ਼ਾਟਗਨ 650 ਮਿਡ-ਸੈੱਟ ਫੁਆਟ ਪੇਗਸ ਅਤੇ ਲੰਬੀ ਸੀਟ ਦੇ ਨਾਲ ਜ਼ਿਆਦਾ ਆਰਾਮਦਾਇਕ ਸੀਟ ਪੋਜੀਸ਼ਨਿੰਗ ਪ੍ਰਦਾਨ ਕਰਦਾ ਹੈ।
ਰਾਇਲ ਐਨਫੀਲਡ ਸਾਟਗਨ 650 ਦੇ ਫੀਚਰਜ਼
ਨਵੀਂ ਰਾਇਲ ਐਨਫੀਲਡ 650 ਉਸੇ ਪਲੇਟਫਾਰਮ 'ਤੇ ਬੇਸਡ ਹੈ ਜੋ ਸੁਪਰ ਮਿਟਿਓਰ 650, ਇੰਟਰਸੈਪਟਰ 650 ਅਤੇ ਕਾਂਟੀਨੈਂਟਲ ਜੀਟੀ 650 ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿਚ 647.95cc ਏਅਰ/ਆਇਲ-ਕੂਲਡ ਪੈਰੇਲਰ-ਟਵਿਨ ਇੰਜਣ ਮਿਲਣ ਦੀ ਸੰਭਾਵਨਾ ਹੈ ਜੋ 47.65PS ਦੀ ਪਾਵਰ ਅਤੇ 52Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਸ਼ੋਵਾ-ਸੋਰਸਡ ਯੂ.ਐੱਸ.ਡੀ. ਫਰੰਟ ਫੋਰਕ ਅਤੇ ਪਿਛਲੇ ਪਾਸੇ ਟਵਿਨ ਸ਼ਾਕ ਐਬਜ਼ਾਰਬਰ ਮਿਲਦਾ ਹੈ। ਬ੍ਰੇਕਿੰਗ ਲਈ ਬਾਈਬ੍ਰੇਕ ਫਰੰਟ ਅਤੇ ਰੀਅਰ ਡਿਸਕ ਬ੍ਰੇਕ ਮਿਲਦਾ ਹੈ, ਜੋ ਡਿਊਲ ਚੈਨਲ ਏ.ਬੀ.ਐੱਸ. ਸਿਸਟਮ ਨਾਲ ਲੈਸ ਹੈ।
ਡਾਈਮੈਂਸ਼ਨ
ਲੀਕ ਹੋਈ ਜਾਣਕਾਰੀ ਮੁਤਾਬਕ, ਨਵੀਂ ਰਾਇਲ ਐਨਫੀਲਡ ਸ਼ਾਟਗਨ 650 ਦੀ ਲੰਬਾਈ 2170 ਮਿ.ਮੀ., ਚੌੜਾਈ 820 ਮਿ.ਮੀ. ਅਤੇ ਉਚਾਈ 1105 ਮਿ.ਮੀ ਹੈ। ਹਾਲਾਂਕਿ, ਅਧਿਕਾਰਤ ਡਿਟੇਲਸ ਦਾ ਖੁਲਾਸਾ ਅਜੇ ਤਕ ਨਹੀਂ ਕੀਤਾ ਗਿਆ। ਸੁਪਰ ਮਿਟਿਓਰ 650 ਦੀ ਤੁਲਨਾ 'ਚ ਇਹ ਬਾਈਕ ਕੰਪੈਕਟ ਹੈ ਅਤੇ ਇਸਦੀ ਸੀਟ ਦੀ ਉਚਾਈ ਜ਼ਿਆਦਾ ਹੈ। ਇਸ ਮੋਟਰਸਾਈਕਲ ਦਾ ਵ੍ਹੀਲਬੇਸ 1465 ਮਿ.ਮੀ. ਹੈ।
WhatsApp ਚੈਨਲ ਬੈਨ ਹੋਣ 'ਤੇ ਅਨਬਾਲਕ ਕਰਨ ਦਾ ਮਿਲੇਗਾ ਆਪਸ਼ਨ, ਜਲਦ ਆ ਰਿਹਾ ਨਵਾਂ ਅਪਡੇਟ
NEXT STORY