ਗੈਜੇਟ ਡੈਸਕ - ਸੈਮਸੰਗ ਅੱਜ 27 ਅਗਸਤ ਨੂੰ ਆਪਣਾ ਅਗਲਾ ਗਲੈਕਸੀ ਈਵੈਂਟ ਆਯੋਜਿਤ ਕਰ ਰਿਹਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਸਮਾਗਮ 'ਚ Galaxy S26 ਸੀਰੀਜ਼ 'ਚ ਇਕ ਨਵਾਂ ਡਿਵਾਈਸ ਪੇਸ਼ ਕਰੇਗੀ। ਹਾਲਾਂਕਿ ਸੈਮਸੰਗ ਨੇ ਡਿਵਾਈਸ ਦੇ ਨਾਮ ਦੀ ਪੁਸ਼ਟੀ ਨਹੀਂ ਕੀਤੀ ਹੈ, ਰਿਪੋਰਟਾਂ ਸੁਝਾਅ ਦੇ ਰਹੀਆਂ ਹਨ ਕਿ ਇਹ Galaxy S26 FE ਹੈ। ਇਸ ਫੋਨ ਤੋਂ ਫਲੈਗਸ਼ਿਪ ਗਲੈਕਸੀ S26 ਸੀਰੀਜ਼ ਦੀਆਂ ਕੁਝ ਮੁੱਖ ਫੀਚਰਜ਼ ਨੂੰ ਵਧੇਰੇ ਕਿਫਾਇਤੀ ਕੀਮਤ 'ਤੇ ਪੇਸ਼ ਕਰਨ ਦੀ ਉਮੀਦ ਹੈ। ਰਿਪੋਰਟਾਂ 'ਚ ਇਸ ਡਿਵਾਈਸ ਦੇ ਕਈ ਫੀਚਰਜ਼ ਦਾ ਵੀ ਖੁਲਾਸਾ ਹੋਇਆ ਹੈ। ਆਓ ਇਸ ਡਿਵਾਇਸ ਦੇ ਬਾਰੀਫਈਚਰਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ।
ਸੈਮਸੰਗ ਦਾ ਗਲੈਕਸੀ ਅਗਸਤ 2026 ਈਵੈਂਟ ਅੱਜ, 27 ਅਗਸਤ ਨੂੰ ਹੋਣ ਵਾਲਾ ਹੈ। ਇਹ ਇਕ ਵਰਚੁਅਲ ਈਵੈਂਟ ਹੋਵੇਗਾ ਜੋ ਕਿ KST ਸਮੇਂ ਅਨੁਸਾਰ ਰਾਤ 9:00 ਵਜੇ ਸ਼ੁਰੂ ਹੋਵੇਗਾ। ਭਾਰਤ 'ਚ ਦਰਸ਼ਕਾਂ ਲਈ, ਇਹ ਪ੍ਰੋਗਰਾਮ ਉਸੇ ਦਿਨ ਸ਼ਾਮ 5:30 ਵਜੇ IST 'ਤੇ ਲਾਈਵ ਹੋਵੇਗਾ। ਇਹ ਪ੍ਰੋਗਰਾਮ YouTube 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ, ਜਿਸ ਨਾਲ ਉਪਭੋਗਤਾ ਘਰ ਬੈਠੇ ਆਨਲਾਈਨ ਇਸਦਾ ਆਨੰਦ ਲੈ ਸਕਣਗੇ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ, ਸੈਮਸੰਗ ਦੇ ਨਵੇਂ ਗਲੈਕਸੀ S26 FE 'ਚ 6.7-ਇੰਚ ਦੀ ਫੁੱਲ HD+ ਡਾਇਨਾਮਿਕ AMOLED ਡਿਸਪਲੇਅ ਹੋ ਸਕਦੀ ਹੈ, ਜੋ 120Hz ਰਿਫਰੈਸ਼ ਰੇਟ ਅਤੇ 1,900 nits ਪੀਕ ਬ੍ਰਾਈਟਨੈੱਸ ਦੇ ਨਾਲ ਆ ਸਕਦੀ ਹੈ। ਪ੍ਰਦਰਸ਼ਨ ਲਈ, ਫੋਨ ਵਿੱਚ 3nm Exynos 2500 ਚਿੱਪਸੈੱਟ ਅਤੇ Android 17 'ਤੇ ਆਧਾਰਿਤ One UI 9 ਚੱਲਣ ਦੀ ਉਮੀਦ ਹੈ।
ਫੋਟੋਗ੍ਰਾਫੀ ਲਈ, ਡਿਵਾਈਸ 'ਚ OIS ਦੇ ਨਾਲ 50MP ਪ੍ਰਾਇਮਰੀ ਕੈਮਰਾ, ਇਕ 12MP ਅਲਟਰਾ-ਵਾਈਡ ਲੈਂਸ, ਅਤੇ 3x ਆਪਟੀਕਲ ਜ਼ੂਮ ਦੇ ਨਾਲ ਇਕ 8MP ਟੈਲੀਫੋਟੋ ਕੈਮਰਾ ਹੋਣ ਦੀ ਉਮੀਦ ਹੈ। ਇਸ ਫੋਨ 'ਚ 7.4mm ਪਤਲੀ ਬਾਡੀ, 4,900mAh ਬੈਟਰੀ, ਅਤੇ 45W ਫਾਸਟ ਚਾਰਜਿੰਗ ਹੋਣ ਦੀ ਉਮੀਦ ਹੈ। ਕਨੈਕਟੀਵਿਟੀ ਲਈ, ਇਸ 'ਚ 5G, Wi-Fi 6E ਅਤੇ ਬਲੂਟੁੱਥ 5.4 ਵਰਗੇ ਫੀਚਰ ਹੋਣ ਦੀ ਉਮੀਦ ਹੈ।
ਜਲਦ ਲਾਂਚ ਹੋਣ ਵਾਲਾ ਹੈ Oppo ਦਾ ਸ਼ਾਨਦਾਰ ਫੋਨ ! ਫੀਚਰਜ਼ ਜਾਣ ਉਡਣਗੇ ਹੋਸ਼
NEXT STORY