ਗੈਜੇਟ ਡੈਸਕ - ਜਲਦ ਹੀ ਸੈਮਸੰਗ ਦਾ ਨਵਾਂ ਸ਼ਾਨਦਾਰ ਫੋਨ ਲਾਂਚ ਹੋਣ ਵਾਲਾ ਹੈ। ਦੱਖਣੀ ਕੋਰੀਆਈ ਕੰਪਨੀ ਦੇ ਇਸ ਸਮਾਰਟਫੋਨ ਨੂੰ ਹਾਲ ਹੀ 'ਚ BIS ਡੇਟਾਬੇਸ 'ਚ ਦੇਖਿਆ ਗਿਆ ਸੀ। ਇਹ ਫੋਨ Galaxy F ਸੀਰੀਜ਼ 'ਚ ਪੇਸ਼ ਕੀਤਾ ਜਾਵੇਗਾ। ਇਹ ਪਿਛਲੇ ਸਾਲ ਅਗਸਤ 'ਚ ਲਾਂਚ ਕੀਤੇ ਗਏ Galaxy A17 5G ਦਾ ਰੀਬ੍ਰਾਂਡਡ ਵਰਜ਼ਨ ਹੋ ਸਕਦਾ ਹੈ। ਇਸਨੂੰ ਭਾਰਤੀ ਸਰਟੀਫਿਕੇਸ਼ਨ ਸਾਈਟ 'ਤੇ ਮਾਡਲ ਨੰਬਰ SM-E17E ਅਤੇ ਕੋਡਨੇਮ A17x ਨਾਲ ਸੂਚੀਬੱਧ ਕੀਤਾ ਗਿਆ ਹੈ।
Samsung Galaxy F70 5G ਨੂੰ Google Play Console 'ਤੇ ਵੀ ਸੂਚੀਬੱਧ ਕੀਤਾ ਗਿਆ ਹੈ। ਇਹ ਸੈਮਸੰਗ ਫੋਨ ਗੂਗਲ ਪਲੇ ਕੰਸੋਲ 'ਤੇ Galaxy A17 ਦੇ ਕੋਡਨੇਮ ਨਾਲ ਵੀ ਦੇਖਿਆ ਗਿਆ ਹੈ। ਇਸਦਾ ਮਾਡਲ ਨੰਬਰ SM-E17E ਹੈ। ਇਹ A17x ਕੋਡਨੇਮ ਨਾਲ ਵੀ ਸੂਚੀਬੱਧ ਹੈ। ਸੈਮਸੰਗ ਇਸਨੂੰ ਭਾਰਤ 'ਚ Galaxy F70 ਦੇ ਰੂਪ 'ਚ ਲਾਂਚ ਕਰ ਸਕਦਾ ਹੈ। ਹਾਲਾਂਕਿ, ਇਸਦਾ ਹਾਰਡਵੇਅਰ Galaxy A17 ਵਰਗਾ ਹੀ ਹੋਵੇਗਾ।
ਕੰਪਨੀ ਨੇ ਅਗਸਤ 2025 'ਚ Galaxy A17 5G ਲਾਂਚ ਕੀਤਾ ਸੀ। ਇਸ ਦੇ ਫੀਚਰਜ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ 'ਚ 6.7-ਇੰਚ ਦੀ ਸੁਪਰ AMOLED ਡਿਸਪਲੇਅ ਹੈ। ਫੋਨ ਦੀ ਡਿਸਪਲੇਅ 90Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਇਨ-ਹਾਊਸ Exynos 1330 ਚਿੱਪਸੈੱਟ ਦੀ ਵਰਤੋਂ ਕੀਤੀ ਹੈ। ਇਹ ਫੋਨ 8GB RAM ਅਤੇ 256GB ਸਟੋਰੇਜ ਨੂੰ ਸਪੋਰਟ ਕਰਦਾ ਹੈ।
ਇਸ ਸੈਮਸੰਗ ਫੋਨ ਦੇ ਪਿਛਲੇ ਪਾਸੇ ਟ੍ਰਿਪਲ ਕੈਮਰਾ ਸੈੱਟਅਪ ਹੋ ਸਕਦਾ ਹੈ। ਇਸ ਫੋਨ 'ਚ 50MP ਦਾ ਮੁੱਖ OIS ਕੈਮਰਾ ਹੋਵੇਗਾ। ਇਸ ਦੇ ਨਾਲ 8MP ਅਲਟਰਾ-ਵਾਈਡ ਅਤੇ 5MP ਮੈਕਰੋ ਕੈਮਰਾ ਹੋ ਸਕਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 13MP ਕੈਮਰਾ ਹੈ। ਇਹ ਫੋਨ ਭਾਰਤ 'ਚ ਐਂਡਰਾਇਡ 15 'ਤੇ ਆਧਾਰਿਤ OneUI 7 ਦੇ ਨਾਲ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਆਉਣ ਵਾਲਾ ਮਾਡਲ ਨਵੇਂ OneUI 9 ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਕੰਪਨੀ ਨੇ Galaxy A17 5G 'ਚ ਇਕ ਸ਼ਕਤੀਸ਼ਾਲੀ 5000mAh ਬੈਟਰੀ ਦਿੱਤੀ ਹੈ। ਇਹ ਫ਼ੋਨ 5000mAh ਦੀ ਵੱਡੀ ਬੈਟਰੀ ਅਤੇ 25W ਵਾਇਰਡ ਫਾਸਟ ਚਾਰਜਿੰਗ ਦੇ ਨਾਲ ਵੀ ਆ ਸਕਦਾ ਹੈ। ਇਸ ਫੋਨ 'ਚ 5G, WiFi, ਬਲੂਟੁੱਥ ਅਤੇ NFC ਵਰਗੇ ਕਨੈਕਟੀਵਿਟੀ ਵਿਕਲਪ ਹੋਣ ਦੀ ਉਮੀਦ ਹੈ। ਇਸ 'ਚ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਹੋ ਸਕਦਾ ਹੈ। BIS ਲਿਸਟਿੰਗ ਦਾ ਮਤਲਬ ਹੈ ਕਿ ਇਹ ਫੋਨ ਆਉਣ ਵਾਲੇ ਹਫ਼ਤਿਆਂ ਵਿੱਚ ਭਾਰਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ।
Instagram ਦੇ MUSE ਨੇ ਕਰਾ'ਤੀ ਬੱਲੇ-ਬੱਲੇ ! ਜਾਣੋ ਇਸ ਦੀ ਖਾਸੀਅਤ ਤੇ ਫਾਇਦੇ
NEXT STORY