ਜਲੰਧਰ : ਸੈਮਸੰਗ ਨੇ ਦੂਰ ਦੀ ਪਾਰੀ ਖੇਡਣ ਲਈ ਆਪਣੇ ਖੁਦ ਦੇ ਆਪ੍ਰੇਟਿੰਗ ਸਿਸਨਮ ਟਾਈਜ਼ਨ ਦੇ ਨਾਲ ਸਮਾਰਟਫੋਨ ਮਾਰਕੀਟ 'ਚ ਤਾਂ ਉਤਾਰ ਦਿੱਤੇ ਤੇ ਇਸ ਆਪ੍ਰੇਟਿੰਗ ਸਿਸਨਮ ਨਾਲ ਚੱਲਣ ਵਾਲੀਆਂ ਕੁੱਝ ਐਪਸ ਵੀ ਪ੍ਰੋਵਾਈਡ ਕਰਵਾ ਦਿੱਤੀਆਂ ਪਰ ਹੁਣ ਸ਼ਾਇਦ ਸੈਮਸੰਗ ਲਈ ਇਹ ਇਕ ਮੁਸੀਬਤ ਬਣ ਕੇ ਸਾਹਮਣੇ ਆ ਸਕਦਾ ਹੈ। ਐਪਸ ਦੀ ਕਮੀਂ ਤੇ ਲੇਟੈਸਟ ਐਪਸ ਦਾ ਟਾਈਜ਼ਨ ਆਪ੍ਰੇਟਿੰਗ ਸਿਸਟਮ ਨੂੰ ਸਪੋਰਟ ਨਾ ਮਿਲਣ ਕਰਕੇ ਲੋਕ ਇਸ ਆਪ੍ਰੇਟਿੰਗ ਸਿਸਟਮ 'ਤੇ ਸਵਾਲ ਉਠਾਉਣ ਲੱਗੇ ਹਨ।
ਸੈਮਸੰਗ ਨੇ ਇਸ ਦੇ ਹੱਲ ਲਈ ਇਕ ਟਾਈਜ਼ਨ ਮੋਬਾਇਲ ਐਪ ਇਨਸੈਂਟਿਵ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ 'ਚ ਇਨਮ ਦੀ ਰਾਸ਼ੀ 9 ਮਿਲੀਅਨ ਡਾਲਰ ਹੈ। ਸੈਮਸੰਗ ਦੇ ਮੁਤਾਬਿਕ ਚਾਰਟ 'ਤੇ ਟਾਪ 100 ਐਪਸ ਨੂੰ 10,000 ਡਾਲਰ ਪ੍ਰਤੀ ਐਪ ਦੇ ਹਿਸਾਬ ਨਾਲ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਜੋ ਡਿਵੈੱਲਪਰ ਇਸ ਪਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹ ਜਨਵਰੀ 2017 'ਚ ਇਸ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸੈਮਸੰਗ ਅਜੇ ਤੱਕ ਟਾਈਜ਼ਨ ਆਪ੍ਰੇਟਿੰਗ ਸਿਸਨਮ 'ਤੇ ਚੱਲਣ ਵਾਲੇ 3 ਮਾਡਲ ਲਾਂਚ ਕਰ ਚੁੱਕੀ ਹੈ (Samsung Z1, Samsung Z2 ਤੇ Samsung Z3) ਤੇ ਕਿਹਾ ਜਾ ਰਿਹਾ ਹੈ ਕਿ ਕੰਪਨੀ ਅਗਲੇ ਸਾਲ ਹੋਰ ਨਵੇਂ ਮਾਡਲ ਇਸ ਆਪ੍ਰੇਟਿੰਗ ਸਿਸਟਮ ਨਾਲ ਲਾਂਚ ਕਰੇਗੀ।
Whatsapp 'ਤੇ ਭੁੱਲ ਕੇ ਵੀ ਨਾਂ ਕਰੋ ਇਸ ਮੈਸੇਜ ਨੂੰ ਕਲਿੱਕ
NEXT STORY