ਨਵੀਂ ਦਿੱਲੀ: ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਅਤੇ ਸਾਈਬਰ ਸੈੱਲ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸਦੇ ਤਾਰ ਸਿੱਧੇ ਚੀਨ ਨਾਲ ਜੁੜੇ ਹੋਏ ਹਨ। ਇਸ ਗਿਰੋਹ ਨੇ ਦਿੱਲੀ ਦੇ ਇੱਕ ਚਾਰਟਰਡ ਅਕਾਊਂਟੈਂਟ (CA) ਨੂੰ ਨਿਸ਼ਾਨਾ ਬਣਾ ਕੇ 47 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਧੋਖਾਧੜੀ ਦਾ ਅਸਲੀ ਮਾਸਟਰਮਾਈਂਡ 'ਟੌਮ' ਨਾਮ ਦਾ ਵਿਅਕਤੀ ਹੈ, ਜੋ ਚੀਨ ਵਿੱਚ ਬੈਠ ਕੇ ਟੈਲੀਗ੍ਰਾਮ ਰਾਹੀਂ ਭਾਰਤੀ ਗੁਰਗਿਆਂ ਨੂੰ ਨਿਰਦੇਸ਼ ਦਿੰਦਾ ਸੀ। ਪੁਲਸ ਨੇ ਹੁਣ ਤੱਕ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਤਾਰ ਦੇਸ਼ ਭਰ ਵਿੱਚ ਦਰਜ 1167 ਸਾਈਬਰ ਸ਼ਿਕਾਇਤਾਂ ਨਾਲ ਜੁੜੇ ਹਨ। ਠੱਗਾਂ ਨੇ ਪੀੜਤ CA ਨੂੰ ਟੈਲੀਗ੍ਰਾਮ ਗਰੁੱਪ ਵਿੱਚ ਜੋੜਿਆ ਅਤੇ 'ਅੱਜ ਖਰੀਦੋ-ਕੱਲ੍ਹ ਵੇਚੋ' (BTST) ਅਤੇ ਸ਼ਾਨਦਾਰ IPO ਰੇਟਿੰਗਾਂ ਰਾਹੀਂ ਰੋਜ਼ਾਨਾ ਭਾਰੀ ਮੁਨਾਫੇ ਦਾ ਲਾਲਚ ਦਿੱਤਾ। ਪੀੜਤ ਨੂੰ stock.durocaspitall.com ਨਾਮਕ ਇੱਕ ਨਕਲੀ ਵੈਬਸਾਈਟ 'ਤੇ ਨਿਵੇਸ਼ ਕਰਨ ਲਈ ਕਿਹਾ ਗਿਆ। ਜਦੋਂ CA ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਡਰ ਦਿਖਾਇਆ ਅਤੇ ਹੋਰ ਪੈਸੇ ਵੀ ਵਸੂਲ ਲਏ।
ਖ਼ਤਰਨਾਕ ਐਪਸ ਦੀ ਸੂਚੀ
ਦਿੱਲੀ ਪੁਲਿਸ ਨੇ 14 ਅਜਿਹੇ ਫਰਜ਼ੀ ਟਰੇਡਿੰਗ ਅਤੇ ਨਿਵੇਸ਼ ਐਪਸ ਦੇ ਨਾਮ ਜਾਰੀ ਕੀਤੇ ਹਨ ਜੋ ਠੱਗੀ ਲਈ ਵਰਤੇ ਜਾ ਰਹੇ ਸਨ। ਜੇਕਰ ਤੁਹਾਡੇ ਫੋਨ 'ਚ ਇਨ੍ਹਾਂ ਵਿੱਚੋਂ ਕੋਈ ਵੀ ਐਪ ਹੈ, ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ:
1. EXVENTOR
2. PAYINDIA
3. FXROAD
4. QUANTA
5. LANTAVA
6. QUANTRO
7. BORIS
8. SEVEXA
9. INDIA CORPORATE
10. CAPPLACE
11. TRADEGRIP
12. EZINVEST
13. INDUX
14. INDEXFLUX
ਤੰਦਰੁਸਤੀ ਲਈ ਸਾਈਕਲ ’ਤੇ ਦਫ਼ਤਰ ਪਹੁੰਚੇ ਕੁਲੈਕਟਰ
NEXT STORY