ਗੈਜੇਟ ਡੈਸਕ– ਸੈਮਸੰਗ 2-ਸਾਈਡਿਡ ਕਰਵ ਡਿਸਪਲੇਅ ਤੋਂਬਾਅਦ ਹੁਣ 4-ਸਾਈਡਿਡ ਕਰਵ ਡਿਸਪਲੇ ਵਾਲੇ ਸਮਾਰਟਫੋਨਜ਼ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਪਿਛਲੇ ਸਾਲ ਨਵੰਬਰ ’ਚ ਇਸ ਲਈ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਆਰਗਨਾਈਜੇਸ਼ਨ ’ਚ ਪੇਟੈਂਟ ਫਾਈਲ ਕੀਤਾ ਸੀ। ਪੇਟੈਂਟ ਦੇ ਆਧਾਰ ’ਤੇ ਕਿਹਾ ਜਾ ਰਿਹਾ ਹੈ ਕਿ ਸੈਮਸੰਗ ਹੁਣ 4-ਸਾਈਡਿਡ ਕਰਵ ਡਿਸਪਲੇ ਵਾਲੇ ਸਮਾਰਟਫੋਨਜ਼ ਲਿਆਉਣ ਦੀ ਤਿਆਰੀ ’ਚ ਲੱਗੀ ਹੈ।
ਇਸ ਤੋਂ ਪਹਿਲਾਂ ਸਾਲ 2016 ’ਚ ਆਏ ਆਨਰ ਮੈਜਿਕ ਸਮਾਰਟਫੋਨ ’ਚ ਆਲ ਸਾਈਡ ਕਰਵ ਡਿਸਪਲੇ ਦੇਖਣ ਨੂੰ ਮਿਲੀ ਸੀ। ਹਾਲਾਂਕਿ, ਪੇਟੈਂਟ ਦੀ ਮੰਨੀਏ ਤਾਂ ਸੈਮਸੰਗ ਦਾ ਸਮਾਰਟਫੋਨ ਆਨਰ ਤੋਂ ਕੁਝ ਅਲੱਗ ਦਿਸੇਗਾ। ਸਭ ਤੋਂ ਵੱਡਾ ਫਰਕ ਹੋਵੇਗਾ ਫੋਨ ਦੇ ਬੇਜ਼ਲਸ ’ਚ। ਆਨਰ ਮੈਜਿਕ ਮੋਟੋ ਬੇਜ਼ਲਸ ਦੇ ਨਾਲ ਆਉਂਦਾ ਸੀ, ਉਥੇ ਹੀ ਸੈਮਸੰਗ ਦੇ ਨਵੇਂ ਫੋਨ ’ਚ ਬਿਲਕੁਲ ਪਤਲੇ ਜਾਂ ਨਾ ਦੇ ਬਰਾਬਰ ਬੇਜ਼ਲਸ ਹੋਣਗੇ।
ਸੈਮਸੰਗ ਦੇ 4-ਸਾਈਡਿਡ ਕਰਵ ਡਿਸਪਲੇ ਵਾਲੇ ਇਸ ਫੋਨ ’ਚ ਦੂਜਾ ਸਭ ਤੋਂ ਵੱਡਾ ਫਰਕ ਡਿਸਪਲੇ ’ਚ ਨਜ਼ਰ ਆਏਗਾ। ਇਸ ਫੋਨ ’ਚ ਫਰੰਟ ਫੇਸਿੰਗ ਕੈਮਰਾ ਡਿਸਪਲੇ ਦੇ ਅੰਦਰ ਦਿੱਤਾ ਜਾਵੇਗਾ। ਫਾਈਲ ਕੀਤੇ ਗਏ ਪੇਟੈਂਟ ’ਚ ਕਿਤੇ ਵੀ ਫਿੰਗਰਪ੍ਰਿੰਟ ਸੈਂਸਰ ਨਜ਼ਰ ਨਹੀਂ ਆ ਰਿਹਾ। ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਇਹ ਫੋਨ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋਵੇਗਾ। ਫੋਨ ਡਿਊਲ ਕੈਮਰੇ ਵਾਲਾ ਹੋਵੇਗਾ ਅਤੇ ਇਸ ਵਿਚ ਸਾਈਡ ’ਚ ਫਿਜ਼ੀਕਲ ਬਟਨ ਮੌਜੂਦ ਰਹੇਗਾ।
ਲੈਟਸ-ਗੋ-ਡਿਜੀਟਲ ਨੇ ਯੂਜ਼ਰਜ਼ ਨੂੰ ਸਮਛਾਉਣ ਲਈਇਸ ਫੋਨ ਦਾ ਇਕ 3ਡੀ ਰੈਂਡਰ ਤਿਆਰ ਕੀਤਾ ਹੈ। ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਫੋਨ ਦੀ ਗ੍ਰਿੱਪ ਬਿਹਤਰ ਨਹੀਂ ਹੋਵੇਗੀ ਕਿਉਂਕਿ ਕਰਵ ਡਿਜ਼ਾਈਨ ਕਾਰਨ ਇਹ ਹੱਥ ’ਚੋਂ ਫਿਸਲਦਾ ਰਹੇਗਾ। ਹਾਲਾਂਕਿ ਪੇਟੈਂਟ ’ਚ ਕਿਹਾ ਗਿਆ ਹੈ ਕਿ ਫੋਨ ਦੀ ਗ੍ਰਿੱਪ ਕਾਫੀ ਚੰਗੀ ਰਹਿਣ ਵਾਲੀ ਹੈ। ਫੋਨ ਦੇ ਬੈਕ ਬਾਰੇ ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸੰਗ ਇਸ ਨੂੰ ਮੈਟਲ ਦੀ ਬਜਾਏ ਗਲਾਸ ਫਿਨਿਸ਼ ਵਾਲਾ ਬਣਾਏਗਾ।
ਫਿਲਹਾਲ ਇਸ ਫੋਨ ਦੀ ਡੀਟੇਲ ਬਾਰੇ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ। ਕੰਪਨੀ ਇਸ ਫੋਨ ਨੂੰ ਰਿਲੀਜ਼ ਕਰੇਗੀ ਜਾਂ ਇਸ ਨੂੰ ਸਿਰਫ ਇਕ ਪ੍ਰੋਟੋਟਾਈਪ ਦੇ ਤੌਰ ’ਤੇ ਰੱਖੇਗੀ, ਇਸ ਬਾਰੇ ਵੀ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਹਾਲਾਂਕਿ ਸੈਮਸੰਗ ਜਿਸ ਰਫਤਾਰ ਨਾਲ ਨਵੇਂ ਡਿਵਾਈਸਿਜ਼ ਨੂੰ ਲਾਂਚ ਕਰ ਰਹੀ ਹੈ, ਉਸ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਇਕ-ਦੋ ਸਾਲਾਂ ’ਚ ਇਸ ਨੂੰ ਵੀ ਲਾਂਚ ਕਰ ਦਿੱਤਾ ਜਾਵੇਗਾ।
2 ਜੁਲਾਈ ਤੋਂ ਬਦਲਣ ਵਾਲਾ ਹੈ ਜੀਮੇਲ, ਆ ਰਿਹੈ ਨਵਾਂ ਫੀਚਰ
NEXT STORY