ਜਲੰਧਰ : ਅਸੀ ਸਭ ਜਾਣਦੇ ਹਾਂ ਕਿ ਪਿਛਲੇ ਸਾਲ ਤੋਂ ਹੀ ਦੱਖਣ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਪਣੇ ਪ੍ਰੋਜੈਕਟ ਲੈਬ 'ਚ ਕੁੱਝ ਸਾਲਾਂ ਤੋਂ ਅਜਿਹਾ ਫੋਨ ਤਿਆਰ ਕਰਨ ਦੀ ਜੁਗਤ 'ਚ ਜੁਟੀ ਹੈ, ਜਿਸ ਦੀ ਸਕ੍ਰੀਨ ਨੂੰ ਆਪਣੀ ਮਰਜੀ ਦੇ ਹਿਸਾਬ ਨਾਵ ਮੋੜਿਆ ਜਾ ਸਕੇ। ਇਸ ਸਮਾਰਟਫੋਨ ਨੂੰ ਕੰਪਨੀ Galaxy X ਨਾਮ ਨਾਲ 2017 'ਚ ਲਾਂਚ ਕਰੇਗੀ।
ਚੀਨ ਦੇ ਇਕ ਸੋਸ਼ਲ ਨੈੱਟਵਰਕਿੰਗ ਸਾਈਟ Weibo ਦੇ ਇਕ ਪੋਸਟ ਮੁਤਾਬਕ ਸੈਮਸੰਗ Galaxy X 'ਚ ਫੋਲਡੇਬਲ 4K ਦੀ ਸਕ੍ਰੀਨ ਨੂੰ ਫੀਚਰ ਦਿੱਤਾ ਜਾਵੇਗਾ। ਜਿਸ 'ਚ ਸਕ੍ਰੀਨ ਦੀ ਰੈਜ਼ੋਲਿਉਸ਼ਨ ਕਾਫ਼ੀ ਹਾਈ ਹੋਵੇਗੀ ਅਤੇ ਇਹ ਮੁੜਣ ਦੀ ਸਮਰੱਥਾ ਵੀ ਰਖੇਗੀ। ਇਸ ਫੋਨ ਦੀ ਸਕ੍ਰੀਨ 'ਚ ਸੁਪਰ AMOLED ਦੇ ਡਿਸਪਲੇ ਦੇ ਨਾਲ ਸਕ੍ਰਨ 'ਚ R27 ਸਬ-ਪਿਕਸਲ ਵਰਗੀ ਖੂਬੀਆਂ ਵੀ ਹੋਣਗੀਆਂ, ਜਿਸ ਨਾਲ ਸਕ੍ਰੀਨ ਕਾਫ਼ੀ ਸ਼ਾਨਦਾਰ ਵਿਖੇਗਾ। ਜੇਕਰ ਸਹੀ 'ਚ ਅਜਿਹਾ ਹੁੰਦਾ ਹੈ ਤਾਂ ਇਹ ਕੰਪਨੀ ਲਈ ਇਹ ਸ਼ਾਨਦਾਰ ਉਪਲੱਬਧੀ ਸਾਬਿਤ ਹੋ ਸਕਦੀ ਹੈ।
ਸੂਤਰਾਂ ਦੀ ਮੰਨੀਏ ਤਾਂ ਸੈਮਸੰਗ ਇਸ ਤਰ੍ਹਾਂ ਦੇ ਇਨੋਵੇਸ਼ਨ ਨੂੰ 2017 ਲਾਂਚ ਹੋਣ ਵਾਲੇ ਆਪਣੇ ਫਲੈਗਸ਼ਿਪ ਸਮਾਰਟਫੋਨ Galaxy S8 , Galaxy S8 Edge , Galaxy Note 7 ਅਤੇ Galaxy Note 7 Edge 'ਚ ਵੀ ਲਿਆ ਸਕਦੀ ਹੈ।
ਫੋਰਡ ਦੀ 2017 ਜੀ.ਟੀ. ਨੂੰ ਮਿਲ ਰਿਹੈ ਵਧੀਆ ਰਿਸਪਾਂਸ
NEXT STORY