ਜਲੰਧਰ- ਸੈਮਸੰਗ ਗਲੈਕਸੀ ਏ3 2017 ਨੂੰ ਜਲਦ ਹੀ ਐਂਡ੍ਰਾਇਡ ਨੂਗਟ ਦਾ ਅਪਡੇਟ ਮਿਲਣਾ ਸ਼ੁਰੂ ਹੋ ਜਾਵੇਗਾ, ਇਸ ਸਮਾਰਟਫੋਨ ਨੂੰ ਐਂਡਰਾਇਡ ਨੂਗਟ ਨਾਲ ਵਾਈ-ਫਾਈ ਅਲਾਇੰਸ 'ਤੇ ਵੀ ਦੇਖਿਆ ਗਿਆ ਸੀ। ਇਹ ਅਪਡੇਟ ਸਿਰਫ ਰੂਸ 'ਚ ਹੀ ਉਪਲੱਬਧ ਹੈ। ਕੁਝ ਹੀ ਹਫਤਿਆਂ 'ਚ ਇਸ ਅਪਡੇਟ ਨੂੰ ਬਾਕੀ ਦੇਸ਼ਾਂ ਤੱਕ ਵੀ ਲਿਜਾਇਆ ਜਾਵੇਗਾ। ਇਹ ਅਪਡੇਟ firmware version A320FXXU2BQG5 ਨਾਲ ਤੁਹਾਡੇ ਫੋਨ 'ਚ ਆਉਣ ਵਾਲਾ ਹੈ ਅਤੇ ਨਾਲ ਹੀ ਸੈਮਸੰਗ ਗਲੈਕਸੀ ਏ3 2017 'ਚ ਤੁਹਾਨੂੰ ਜੁਲਾਈ ਦਾ ਸਕਿਓਰਿਟੀ ਪੈਚ ਵੀ ਮਿਲਣ ਵਾਲਾ ਹੈ।
ਕੁਝ ਸਮੇਂ ਪਹਿਲਾਂ ਇਸ ਸਮਾਰਟਫੋਨ ਨੂੰ ਐਂਡ੍ਰਾਇਡ ਨੂਗਟ ਨਾਲ GFXbench 'ਤੇ ਦੇਖਿਆ ਗਿਆ ਸੀ। ਸਮਾਰਟਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ਨਾਲ ਇਸ ਸਾਲ ਜਨਵਰੀ 'ਚ ਅਧਿਕਾਰਿਤ ਤੌਰ 'ਤੇ ਪੇਸ਼ ਕੀਤਾ ਗਿਆ ਸੀ।
ਇਸ ਸਮਾਰਟਫੋਨ 'ਚ 4.7 ਇੰਚ ਸੁਪਰ ਐਮੋਲੇਡ ਡਿਸਪਲੇਅ ਦਿੱਤਾ ਗਿਆ ਹੈ। ਇਹ ਸਮਾਰਟਫੋਨ 1.6 ਗੀਗਾਹਟਰਜ਼ ਔਕਟਾ-ਕੋਰ ਪ੍ਰੋਸੈਸਰ 'ਤੇ ਆਧਾਰਿਤ ਹੈ। ਇਸ 'ਚ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ-ਐੱਸ. ਡੀ. ਕਾਰਡ ਰਾਹੀ 256 ਜੀ. ਬੀ. ਤੱਕ ਵਧਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫਰੰਟ 'ਚ 8 ਮੈਗਾਪਿਕਸਲ ਕੈਮਰਾ ਮੌਜੂਦ ਹੈ। ਪਾਵਰ ਬੈਕਅਪ ਲਈ ਇਸ 2,350 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਐਂਡ੍ਰਾਇਡ 6.0.1 ਮਾਰਸ਼ਮੈਲੋ ਆਧਾਰਿਤ ਇਸ ਸਮਾਰਟਫੋਨ 'ਚ ਕਨੈਕਟੀਵਿਟੀ ਲਈ ਐੱਨ. ਐੱਫ. ਸੀ. ਵਾਈ-ਫਾਈ ਅਤੇ ਬਲੂਟੁੱਥ ਵੀ 4.2 ਨਾਲ ਲੈਸ ਹੈ।
Moto G5S Plus ਸਮਾਰਟਫੋਨ ਤਿੰਨ ਕਲਰ ਵੇਰੀਐਂਟਸ 'ਚ ਹੋ ਸਕਦਾ ਹੈ ਪੇਸ਼
NEXT STORY