ਜਲੰਧਰ - ਸੈਮਸੰਗ ਨੇ ਆਧਿਕਾਰਕ ਤੌਰ 'ਤੇ ਆਪਣੀ ਚੀਨੀ ਵੈੱਬਸਾਈਟ 'ਤੇ ਨਵਾਂ ਸਮਾਰਟਫੋਨ ਸੈਮਸੰਗ ਗਲੈਕਸੀ ਸੀ7 ਪ੍ਰੋ ਲਿਸਟ ਕਰ ਦਿੱਤਾ ਹੈ। ਨਾਲ ਹੀ ਕੰਪਨੀ ਨੇ ਇਸ ਦੀ ਸਪੈਸੀਫਿਕੇਸ਼ਨ ਬਾਰੇ 'ਚ ਵੀ ਪੂਰੀ ਜਾਣਕਾਰੀ ਦੇ ਦਿੱਤੀ ਹੈ। ਸੈਮਸੰਗ ਨੇ ਕਿਹਾ ਹੈ ਕਿ ਇਸ ਐਂਡ੍ਰਾਇਡ 6.0.1 ਮਾਰਸ਼ਮੈਲੌ 'ਤੇ ਕੰਮ ਕਰਨ ਵਾਲੇ ਸਮਾਰਟਫੋਨ 'ਚ 5.7 ਇੰਚ ਦੀ 1080p ਸੁਪਰ AMOLED ਡਿਸਪਲੇ ਦਿੱਤੀ ਜਾਵੇਗੀ ਅਤੇ ਇਸ 'ਚ 4 ਜੀ. ਬੀ ਰੈਮ ਦੇ ਨਾਲ 2.2GHz ਆਕਟਾ ਕੋਰ ਸਨੈਪਡਰੈਗਨ 625 ਪ੍ਰੋਸੈਸਰ ਮਿਲੇਗਾ।
ਕੈਮਰੇ ਦੇ ਬਾਰੇ 'ਚ ਦੱਸਦੇ ਹੋਏ ਕੰਪਨੀ ਨੇ ਲਿਖਿਆ ਹੈ ਕਿ ਇਸ 'ਚ f/1.9 ਅਪਰਚਰ ਨਾਲ ਲੈਸ 16-ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾਵੇਗਾ ਜੋ 30 ਫਰੇਮਸ 'ਤੇ ਸੈਕਿੰਡ ਦੀ ਸਪੀਡ ਨਾਲ ਫੁੱਲ ਐੱਚ. ਡੀ ਵੀਡੀਓ ਨੂੰ ਕੈਪਚਰ ਕਰਨ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਇਸ 'ਚ 16 ਜੀ. ਬੀ ਦੀ ਇਨਬਿਲਟ ਸਟੋਰੇਜ ਦਿੱਤੀ ਜਾਵੇਗੀ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ 256 ਜੀ. ਬੀ ਤੱਕ ਵਧਾਇਆ ਜਾ ਸਕੇਗਾ। ਆਉਣ ਵਾਲੇ ਸਮੇਂ 'ਚ ਇਸ ਸਮਾਰਟਫੋਨ ਨੂੰ ਖਰੀਦਣ ਦੀ ਚਾਹ ਰੱਖਣ ਵਾਲੇ ਯੂਜ਼ਰਸ ਨੂੰ ḙ199 (ਕਰੀਬ 13,600 ਰੁਪਏ) ਖਰਚ ਕਰਨ ਹੋਣਗੇ।
ਮਡਿਊਲਰ ਸਮਾਰਟਫੋਨ 'ਤੇ ਕੰਮ ਕਰ ਰਹੇ ਹਨ ਐਂਡਰਾਇਡ ਦੇ ਕੋ-ਫਾਊਂਡਰ
NEXT STORY