ਗੈਜੇਟ ਡੈਸਕ—ਸੈਮਸੰਗ ਗਲੈਕਸੀ ਜੇ7 ਪ੍ਰੋਅ ਸਮਾਰਟਫੋਨ ਨੂੰ ਕੁਝ ਹਫਤੇ ਪਹਿਲੇ ਹੀ ਐਂਡ੍ਰਾਇਡ 8.1 ਓਰੀਓ ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋਈ ਸੀ। ਹਾਲਾਂਕਿ ਇਸ ਫੋਨ ਦੇ ਕਈ ਯੂਜ਼ਰਸ ਦਾ ਦਾਅਵਾ ਹੈ ਕਿ ਇਸ ਅਪਡੇਟ ਤੋਂ ਬਾਅਦ ਉਨ੍ਹਾਂ ਦੇ ਗਲੈਕਸੀ ਜੇ7 ਪ੍ਰੋ ਦੀ ਟੱਚਸਕਰੀਨ ਕਈ ਵਾਰ ਰਿਸਪਾਂਸ ਨਹੀਂ ਦੇ ਰਹੀ ਹੈ। ਇਸ ਤੋਂ ਬਾਅਦ ਸੈਮਸੰਗ ਹਰਕਤ 'ਚ ਆਈ। ਕੰਪਨੀ ਨੇ ਯੂਜ਼ਰ ਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਉਪਾਅ ਵੀ ਸੁਝਾਏ ਹਨ। ਇਸ 'ਚ ਫੋਨ ਨੂੰ ਚਾਰਜ ਕਰਨਾ, ਸੇਫ ਮੋਡ 'ਚ ਬੂਟ ਕਰਨਾ, ਰੀਕਵਰੀ ਮੋਡ 'ਚ ਬੂਟ ਕਰਨਾ ਜਾਂ ਸਮਾਰਟ ਸਵਿਚ ਵਰਗੇ ਸੁਝਾਅ ਸ਼ਾਮਲ ਹਨ। ਜੇਕਰ ਇਨ੍ਹਾਂ ਸੁਝਾਵਾਂ ਦੀ ਗੱਲ ਨਹੀਂ ਬਣਦੀ ਤਾਂ ਦੱਖਣੀ ਕੋਰੀਆਈ ਕੰਪਨੀ ਨੇ ਗਲੈਕਸੀ ਜੇ7 ਪ੍ਰੋਅ ਨੂੰ ਸਰਵਿਸ ਸੈਂਟਰ 'ਚ ਲੈ ਜਾਣ ਦਾ ਸੁਝਾਅ ਦਿੱਤਾ ਹੈ। ਸੈਮਸੰਗ ਦੀ ਯੂ.ਐੱਸ. ਕਮਿਊਨੀਟੀ ਫੋਰਮ 'ਤੇ ਇਕ ਥਰੈਡ 'ਚ ਯੂਜ਼ਰ ਨੇ ਸਤੰਬਰ ਦੇ ਆਖਿਰ 'ਚ ਐਂਡ੍ਰਾਇਡ 8.1 ਓਰੀਓ ਅਪਡੇਟ ਤੋਂ ਬਾਅਦ ਗਲੈਕਸੀ ਜੇ7 ਪ੍ਰੋਅ ਦੇ ਟੱਚ ਆਊਟਪੁਟ ਦੇ ਠੀਕ ਤੋਂ ਰਿਸਪਾਂਸ ਨਹੀਂ ਦੇਣ ਦਾ ਦਾਅਵਾ ਕੀਤਾ ਸੀ। ਇਸ ਮਹੀਨੇ ਹੀ ਇਕ ਸੈਮਸੰਗ ਮਾਡਰੇਟਰ ਨੇ ਇਸ ਕਮੀ ਨੂੰ ਦੂਰ ਕਰਨ ਲਈ ਕੁਝ ਉਪਾਅ ਦੱਸੇ ਹਨ। ਇਸ ਤੋਂ ਇਲਾਵਾ ਇਸ ਮਾਰਡੇਟਰ ਨੇ ਸਮੱਸਿਆ ਨਾ ਦੂਰ ਹੋਣ 'ਤੇ ਸੈਮਸੰਗ ਸਪੋਰਟ ਨੂੰ ਸੰਪਰਕ ਕਰਨ ਦਾ ਸੁਝਾਅ ਦਿੱਤਾ। ਰਿਪਲਾਈ 'ਚ ਸਾਫਟਵੇਅਰ ਕਮੀ ਦੀ ਜਗ੍ਹਾ ਹਾਵਡਵੇਅਰ ਕਮੀ ਹੋਣ ਨਾਲ ਗੱਲ ਵੀ ਕੀਤੀ ਗਈ ਹੈ।
ਥਰੈਡ 'ਚ ਇਕ ਯੂਜ਼ਰ ਨੇ ਇਹ ਵੀ ਦਾਅਵਾ ਹੈ ਕੀਤਾ ਹੈ ਕਿ ਐਂਡ੍ਰਾਇਡ ਨੂਗਾ 'ਤੇ ਵਾਪਸ ਜਾਣ ਨਾਲ ਟੱਚਸਕਰੀਨ ਦੀ ਸਮੱਸਿਆ ਦੂਰ ਹੋ ਗਈ। ਹਾਲਾਂਕਿ ਸੈਮਸੰਗ ਨੇ ਸਾਫ ਕਿਹਾ ਹੈ ਕਿ ਰਾਮ ਫਲੈਸ਼ ਕਰਨ ਜਾਂ ਡਿਵਾਈਸ ਨੂੰ ਰੂਟ ਕਰਨ ਨਾਲ ਵਾਰੰਟੀ ਰੱਦ ਹੋ ਜਾਵੇਗੀ। ਗਲੈਕਸੀ ਜੇ7 ਪ੍ਰੋ 'ਚ 5.5 ਇੰਚ ਦੀ ਫੁਲ-ਐੱਚ.ਡੀ. (1920x1080 ਪਿਕਸਲ) ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ 2.5ਡੀ ਕਵਰਡ ਗਲਾਸ ਡਿਜ਼ਾਈਨ ਨਾਲ ਲੈਸ ਹੈ। ਇਸ 'ਚ ਆਕਟਾ-ਕੋਰ ਐਕਸੀਨਾਸ ਪ੍ਰੋਸੈਸਰ ਨਾਲ ਮਾਲੀ ਟੀ830 ਜੀ.ਪੀ.ਯੂ. ਦਿੱਤਾ ਗਿਆ ਹੈ। ਇੰਟਰਨਲ ਸਟੋਰੇਜ ਦੀ ਗੱਲ ਕਰੀਏ ਤਾਂ ਇਸ 'ਚ 3ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਇਹ ਐਂਡ੍ਰਾਇਡ 7.0 ਨੂਗਾ 'ਤੇ ਚੱਲੇਗਾ। ਗਲੈਕਸੀ ਜੇ7 ਪ੍ਰੋ 'ਚ ਤੁਹਾਨੂੰ ਐੱਫ/1.7 ਅਪਰਚਰ ਵਾਲਾ 13 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲੇਗਾ ਜੋ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਫਰੰਟ ਹਿੱਸੇ 'ਤੇ ਤੁਹਾਨੂੰ ਐੱਫ/1.9 ਅਪਰਚਰ ਵਾਲਾ 13 ਮੈਗਾਪਿਕਸਲ ਦਾ ਹੀ ਸੈਂਸਰ ਮਿਲੇਗਾ। ਬਿਹਤਰ ਸੈਲਫੀ ਲਈ ਐੱਲ.ਈ.ਡੀ. ਫਲੈਸ਼ ਵੀ ਮੌਜੂਦ ਹੈ। ਕੁਨੈਕਟੀਵਿਟੀ ਫੀਚਰ 'ਚ ਵਾਈ-ਫਾਈ, ਬਲੂਟੁੱਥ 4.2 ਅਤੇ ਜੀ.ਪੀ.ਐੱਸ. ਸ਼ਾਮਲ ਹੈ। ਸੈਮਸੰਗ ਗਲੈਕਸੀ ਜੇ7 ਪ੍ਰੋ 'ਚ ਫਿਗਰਪ੍ਰਿੰਟ ਸੈਂਸਰ ਵੀ ਹੈ ਜਿਸ ਨੂੰ ਫਿਜ਼ੀਕਲ ਹੋਮ ਬਟਨ 'ਚ ਜਗ੍ਹਾ ਮਿਲੀ ਹੈ।
ਚੀਨ ਨੂੰ ਖੁਸ਼ ਕਰਨ ਦੇ ਚੱਕਰ 'ਚ ਫਸੀ ਗੂਗਲ!
NEXT STORY