ਨਵੀਂ ਦਿੱਲੀ- ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਸੇਵਾ ਦੇਣ ਵਾਲੀ ਭੁਗਤਾਨ ਕੰਪਨੀ ਪੇਟੀਐੱਮ (ਵਨ97 ਕਮਿਊਨੀਕੇਸ਼ਨਜ਼ ਲਿਮਟਿਡ) ਨੇ ਆਪਣੇ ਪ੍ਰਮੁੱਖ ਐਪ ਦਾ ਪੂਰੀ ਤਰ੍ਹਾਂ ਦਾ ਨਵਾਂ ਸੰਸਕਰਣ ਲਾਂਚ ਕੀਤਾ ਹੈ। ਇਸ 'ਚ ਉਪਯੋਗਕਰਤਾਵਾਂ ਲਈ ਰੋਜ਼ਾਨਾ ਦੇ ਲੈਣ-ਦੇਣ ਨੂੰ ਸੁਚਾਰੂ ਅਤੇ ਨਿੱਜੀ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ)- ਆਧਾਰਤ ਸਹੂਲਤਾਂ ਨੂੰ ਜੋੜਿਆ ਗਿਆ ਹੈ। ਇਸ 'ਚ 15 ਤੋਂ ਵੱਧ ਨਵੇਂ ਫੀਚਰ ਨਾਲ ਇਕ ਸਾਫ਼ ਯੂਜ਼ਰ ਇੰਟਰਫੇਸ ਪੇਸ਼ ਕੀਤਾ ਗਿਆ ਹੈ, ਜੋ 12 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ (ਐੱਨਆਰਆਈ) ਸਣੇ ਦੇਸ਼ ਭਰ ਦੇ ਗਾਹਕਾਂ ਲਈ ਭੁਗਤਾਨ ਨੂੰ ਤੇਜ਼ ਅਤੇ ਬਿਹਤਰ ਬਣਾਉਂਦਾ ਹੈ।
ਇਹ ਵੀ ਪੜ੍ਹੋ : ਭਾਰਤ ਦਾ ਉਹ ਸ਼ਹਿਰ, ਜਿੱਥੇ ਪੂਰੀ ਤਰ੍ਹਾਂ ਬੈਨ ਹੈ ਪਿਆਜ਼ ਤੇ ਲਸਣ!
ਇਹ ਨਵਾਂ ਐਪ ਏਆਈ ਆਧਾਰਤ ਹੈ, ਜਿਸ ਨਾਲ ਇਹ ਖਰਚ ਕਰਨ ਦੇ ਰੁਝਾਨ ਨੂੰ ਸਮਝ ਸਕਦਾ ਹੈ, ਲੈਣ-ਦੇਣ ਨੂੰ ਸੁਚਾਰੂ ਬਣਾਉਣ ਅਤੇ ਨਿੱਜੀ ਜਾਣਕਾਰੀ ਕਰ ਸਕਦੇ ਹਨ। ਪੇਟੀਐੱਮ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਜੇ ਸ਼ੇਖਰ ਸ਼ਰਮਾ ਨੇ ਕਿਹਾ,''ਅਸੀਂ ਨਵੇਂ ਪੇਟੀਐੱਮ ਐਪ ਨੂੰ ਇਕ ਬਿਹਤਰ ਡਿਜ਼ਾਈਨ, ਨਵੇਂ ਏਆਈ-ਆਧਾਰਤ ਅਨੁਭਵ ਅਤੇ ਨਵੀਨਤਾ ਨਾਲ ਪੇਸ਼ ਕੀਤਾ ਹੈ ਜੋ ਇਸ ਨੂੰ ਸਰਵਸ਼ੇਸ਼ਠ ਭੁਗਤਾਨ ਐਪ ਬਣਾਉਂਦਾ ਹੈ। ਇਸ ਦੇ ਨਾਲ, ਅਸੀਂ ਭੁਗਤਾਨ 'ਚ ਏਆਈ ਦਾ ਇਸਤੇਮਾਲ ਕਰ ਰਹੇ ਹਾਂ, ਜਿੱਥੇ ਐਪ ਤੁਹਾਡੇ ਖਰਚ ਨੂੰ ਸਮਝਦਾ ਹੈ, ਉਸ ਨੂੰ ਸਹੀ ਢੰਗ ਨਾਲ ਵਿਵਸਥਿਤ ਕਰਦਾ ਹੈ।'' ਉਨ੍ਹਾਂ ਕਿਹਾ,''ਅਸੀਂ ਹਰ ਭੁਗਤਾਨ 'ਤੇ 'ਗੋਲਡ ਕੁਆਇਨ' ਵੀ ਦੇ ਰਹੇ ਹਾਂ, ਜਿਨ੍ਹਾਂ ਨੂੰ ਅਸਲੀ ਡਿਜੀਟਲ ਸੋਨੇ 'ਚ ਰੀਡੀਮ ਕੀਤਾ ਜਾ ਸਕਦਾ ਹੈ ਤਾਂ ਕਿ ਹਰ ਪੇਟੀਐੱਮ ਭੁਗਤਾਨ ਇਕ ਸੁਨਹਿਰੀ ਭੁਗਤਾਨ ਬਣ ਜਾਵੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
6 ਮਿੰਟ ਲਈ ਹਨ੍ਹੇਰੇ 'ਚ ਡੁੱਬ ਜਾਵੇਗੀ ਧਰਤੀ! ਜਾਣੋ ਕਦੋਂ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ
NEXT STORY