ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਐਂਟਰੀ ਲੈਵਲ ਸਮਾਰਟਫੋਨ Galaxy M01 Core ਅਤੇ ਬਜਟ ਸਮਾਰਟਫੋਨ Galaxy M01s ਦੀ ਕੀਮਤ ’ਚ ਕਰ ਦਿੱਤੀ ਹੈ ਜਿਸ ਤੋਂ ਬਾਅਦ ਗਾਹਕ ਇਨ੍ਹਾਂ ਨੂੰ ਬੇਹੱਦ ਘੱਟ ਕੀਮਤ 'ਚ ਖਰੀਦ ਸਕਦੇ ਹਨ। ਇਨ੍ਹਾਂ ਫੋਨਾਂ ਨੂੰ ਇਸੇ ਸਾਲ ਜੁਲਾਈ ਮਹੀਨੇ ਲਾਂਚ ਕੀਤਾ ਗਿਆ ਸੀ। ਸੈਮਸੰਗ ਨੇ ਹੁਣ ਇਨ੍ਹਾਂ ਦੋਵਾਂ ਫੋਨਾਂ ਦੀ ਕੀਮਤ 'ਚ 500 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਕਟੌਤੀ ਤੋਂ ਬਾਅਦ ਹੁਣ Samsung Galaxy M01s ਨੂੰ 9,999 ਰੁਪਏ ਦੀ ਬਜਾਏ 9,499 ਰੁਪਏ 'ਚ ਖ਼ਰੀਦਿਆ ਜਾ ਸਕੇਗਾ। ਉਥੇ ਹੀ Samsung Galaxy M01 Core ਦੇ 1 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਵਾਲੇ ਮਾਡਲ 5,499 ਰੁਪਏ ਦੀ ਬਜਾਏ ਹੁਣ 4,999 ਰੁਪਏ ਦੀ ਕੀਮਤ 'ਚ ਖ਼ਰੀਦਿਆ ਜਾ ਸਕਦਾ ਹੈ। ਇਸ ਦਾ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲਾ ਮਾਡਲ ਅਜੇ ਵੀ 5,999 ਰੁਪਏ 'ਚ ਉਪਲੱਬਧ ਹੈ।
Samsung Galaxy M01s ਦੇ ਫੀਚਰਜ਼
ਡਿਸਪਲੇਅ - 6.2 ਇੰਚ ਦੀ FHD+
ਪ੍ਰੋਸੈਸਰ - ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ22
ਰੈਮ - 3 ਜੀ.ਬੀ.
ਸਟੋਰੇਜ - 32 ਜੀ.ਬੀ.
ਓ.ਐੱਸ. - ਐਂਡਰਾਇਡ 9 ਪਾਈ 'ਤੇ ਅਧਾਰਿਤ ਵਨ-ਯੂ.ਆਈ.
ਰੀਅਰ ਕੈਮਰਾ - 13MP (ਪ੍ਰਾਈਮਰੀ ਲੈੱਨਜ਼)+ 2MP (ਵਾਈਡ ਐਂਗਲ ਲੈੱਨਜ਼)
ਫਰੰਟ ਕੈਮਰਾ - 8MP
ਬੈਟਰੀ - 4,000mAh
ਕੁਨੈਕਟੀਵਿਟੀ - 4G LTE, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ
Samsung Galaxy M01 Core ਦੇ ਫੀਚਰਜ਼

ਡਿਸਪਲੇਅ - 5.3 ਇੰਚ ਦੀ ਟੀ.ਐੱਫ.ਟੀ.
ਪ੍ਰੋਸੈਸਰ - ਕਵਾਡ-ਕੋਰ ਮੀਡੀਆਟੈੱਕ 6739
ਰੈਮ - 1 ਜੀ.ਬੀ./2 ਜੀ.ਬੀ.
ਸਟੋਰੇਜ - 16 ਜੀ.ਬੀ./32 ਜੀ.ਬੀ.
ਓ.ਐੱਸ. - ਐਂਡਰਾਇਡ ਗੋ
ਰੀਅਰ ਕੈਮਰਾ - 8 ਮੈਗਾਪਿਕਸਲ
ਫਰੰਟ ਕੈਮਰਾ - 5 ਮੈਗਾਪਿਕਸਲ
ਬੈਟਰੀ - 3,000mAh
ਕੁਨੈਕਟੀਵਿਟੀ - 4ਜੀ, ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੂਥ, ਜੀ.ਪੀ.ਐੱਸ/ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ
5,000mAh ਬੈਟਰੀ ਵਾਲਾ Realme ਦਾ ਸਸਤਾ ਫੋਨ ਖ਼ਰੀਦਣ ਦਾ ਮੌਕਾ ਅੱਜ
NEXT STORY