ਗੈਜੇਟ ਡੈਸਕ– ਸੈਮਸੰਗ ਨੇ ਆਖਿਰਕਾਰ ਆਪਣੇ ਬਜਟ ਸਮਾਰਟਫੋਨ Galaxy M01s ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ’ਚ ਕੰਪਨੀ ਨੇ ਮੀਡੀਆਟੈੱਕ ਹੇਲੀਓ ਪੀ22 ਪ੍ਰੋਸੈਸਰ ਅਤੇ ਸੈਮਸੰਗ ਹੈਲਥ ਐਪ ਪਹਿਲਾਂ ਤੋਂ ਹੀ ਇੰਸਟਾਲ ਦਿੱਤੇ ਹਨ। ਦੋ ਰੀਅਰ ਕੈਮਰਿਆਂ ਨਾਲ ਆਉਣ ਵਾਲੇ ਇਸ ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਲਾਈਟ ਬਲਿਊ ਅਤੇ ਗ੍ਰੇ ਰੰਗ ’ਚ ਖਰੀਦਿਆ ਜਾ ਸਕੇਗਾ।
Galaxy M01s ਦੇ ਫੀਚਰਜ਼
ਡਿਸਪਲੇਅ - 6.2 ਇੰਚ FHD
ਪ੍ਰੋਸੈਸਰ - ਆਕਟਾ-ਕੋਰ ਮੀਡੀਆਟੈੱਕ ਹੇਲੀਓ ਪੀ22
ਰੈਮ - 3 ਜੀ.ਬੀ.
ਸਟੋਰੇਜ - 32 ਜੀ.ਬੀ.
ਓ.ਐੱਸ. - ਐਂਡਰਾਇਡ 9 ਪਾਈ ’ਤੇ ਅਧਾਰਿਤ OneUI
ਰੀਅਰ ਕੈਮਰਾ - 13MP+2MP
ਫਰੰਟ ਕੈਮਰਾ - 8MP
ਬੈਟਰੀ - 4000mAh
ਕੁਨੈਕਟੀਵਿਟੀ - 4G LTE, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ
Skoda ਨੇ ਸ਼ਾਨਦਾਰ ਫੀਚਰਜ਼ ਨਾਲ ਲਾਂਚ ਕੀਤੀ Rapid Rider Plus
NEXT STORY