ਆਟੋ ਡੈਸਕ– ਸਕੋਡਾ ਨੇ ਭਾਰਤੀ ਬਾਜ਼ਾਰ ’ਚ ਆਪਣੀ ਲੋਕਪ੍ਰਸਿੱਧ ਸੇਡਾਨ ਕਾਰ ਰੈਪਿਡ ਦੇ ਰਾਈਡਰ ਪਲੱਸ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਮਾਡਲ ਨੂੰ 7.99 ਰੁਪਏ ਦੀ ਕੀਮਤ ’ਚ ਉਤਾਰਿਆ ਹੈ। ਇਸ ਨੂੰ ਚਾਰ ਰੰਗਾਂ- ਕੈਂਡੀ ਵਾਈਟ, ਕਾਰਬਨ ਸਟੀਲ, ਬ੍ਰਿਲੀਅੰਟ ਸਿਲਵਰ ਅਤੇ ਟਾਫੀ ਬ੍ਰਾਊਨ ’ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕੋਡਾ ਰੈਪਿਡ ਰਾਈਡਰ ਪਲੱਸ ਕਾਰ 18.97 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ।
ਕਾਰ ’ਚ ਕੀਤੇ ਗਏ ਬਦਲਾਅ
ਸਕੋਡਾ ਰੈਪਿਡ ਰਾਈਡਰ ਪਲੱਸ ਮਾਡਲ ਦੇ ਡਿਜ਼ਾਇਨ ਨੂੰ ਕਾਫੀ ਲਾਜਵਾਬ ਬਣਾਇਆ ਗਿਆ ਹੈ। ਕਾਰ ’ਚ ਨਵੀਂ-ਆਊਟ ਗ੍ਰਿਲ ਅਤੇ ਬੀ-ਪਿਲਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਲਿਪ ਸਪਾਈਲਰ ਵੀ ਲੱਗਾ ਹੈ। ਇਸ ਵਿਚ ਸੁਰੱਖਿਆ ਦੇ ਲਿਹਾਜ ਨਾਲ ਕੰਪਨੀ ਨੇ ਡਿਊਲ ਏਅਰਬੈਗ, ਏ.ਬੀ.ਐੱਸ., ਰੀਅਰ ਪਾਰਕਿੰਗ ਸੈਂਸਰ ਅਤੇ ਹਾਈਟ-ਅਡਜਸਟੇਬਲ ਸੀਟ ਬੈਲਟ ਦਿੱਤੀ ਹੈ।
ਇੰਟੀਰੀਅਰ
ਇਸ ਕਾਰ ਦੇ ਇੰਟੀਰੀਅਰ ’ਚ 6.5 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਐਂਡਰਾਇਡ ਆਟੋ, ਐਪਲ ਕਾਰ ਪਲੇਅ ਅਤੇ ਸਮਾਰਟ ਲਿੰਕ ਕੁਨੈਕਟੀਵਿਟੀ ਨੂੰ ਸੁਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਕਾਰ ’ਚ ਡਿਊਲ ਟੋਨ ਈਬੋਨੀ-ਸੈਂਡ ਇੰਟੀਰੀਅਰ, ਆਟੋਮੈਟਿਕ ਕਲਾਈਮੇਟ ਕੰਟਰੋਲ, ਫਰੰਟ ਅਤੇ ਰੀਅਰ ’ਚ 12 ਵੋਲਟ ਪੋਰਟ, ਅਡਜਸਟੇਬਲ ਹੈੱਡ-ਸੈੱਟ ਅਤੇ ਫੋਲਡੇਬਲ ਆਰਮ ਰੈਸਟ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਇੰਜਣ
ਸਕੋਡਾ ਰੈਪਿਡ ਰਾਈਡਰ ਪਲੱਸ ਦੇ ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿਚ ਸਕੋਡਾ ਰੈਪਿਡ 1.0 ਟੀ.ਐੱਸ.ਆਈ. ਦਾ ਹੀ ਇੰਜਣ ਇਸਤੇਮਾਲ ਕੀਤਾ ਹੈ। ਇਹ ਬੀ.ਐੱਸ.-6 ਇੰਜਣ 110 ਬੀ.ਐੱਚ.ਪੀ. ਦੀ ਪਾਵਰ ਅਤੇ 175 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
iQOO ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਸਮਾਰਟਫੋਨ U1, ਜਾਣੋ ਕੀਮਤ
NEXT STORY