ਗੈਜੇਟ ਡੈਸਕ– ਸੈਮਸੰਗ ਨੇ ਆਖਰਕਾਰ ਭਾਰਤ ’ਚ ਆਪਣਾ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ ਨੋਟ 10 ਲਾਈਟ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗਲੈਕਸੀ ਨੋਟ 10 ਲਾਈਟ ਨੂੰ ਗਲੋਬਲੀ ਲਾਂਚ ਕੀਤਾ ਗਿਆ ਸੀ। ਸੈਮਸੰਗ ਗਲੈਕਸੀ ਨੋਟ 10 ਲਾਈਟ, ਪਿਛਲੇ ਸਾਲ ਲਾਂਚ ਹੋਏ ਗਲੈਕਸੀ ਨੋਟ 10 ਦਾ ਸਸਤਾ ਮਾਡਲ ਹੈ।

ਕੀਮਤ
ਗਲੈਕਸੀ ਨੋਟ 10 ਲਾਈਟ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 38,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 40,999 ਰੁਪਏ ਹੈ। ਗਲੈਕਸੀ ਨੋਟ 10 ਲਾਈਟ ਔਰਾ ਗਲੋ, ਔਰਾ ਬਲੈਕ ਅਤੇ ਔਰਾ ਰੈੱਡ ਰੰਗਾਂ ’ਚ ਮਿਲੇਗਾ। ਫੋਨ ਦੀ ਪ੍ਰੀ-ਬੁਕਿੰਗ ਅੱਜ ਤੋਂ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ, ਉਥੇ ਹੀ ਇਸ ਦੀ ਵਿਕਰੀ 3 ਫਰਵਰੀ 2020 ਤੋਂ ਹੋਵੇਗੀ।

ਗਲੈਕਸੀ ਨੋਟ 10 ਲਾਈਟ ’ਚ ਐੱਸ-ਪੈੱਨ ਵੀ ਦਿੱਤਾ ਗਿਆ ਹੈ। ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਤੁਸੀਂ ਆਪਣੀ ਵੀਡੀਓ ਦੀ ਪੇਸ਼ਕਾਰੀ ਨੂੰ ਕੰਟਰੋਲ ਕਰ ਸਕਦੇ ਹੋ ਯਾਨੀ ਇਸ ਨੂੰ ਤੁਸੀਂ ਰਿਮੋਟ ਕੰਟਰੋਲਰ ਦੇ ਤੌਰ ’ਤੇ ਵੀ ਇਸਤੇਮਾਲ ਕਰ ਸਕਦੇ ਹਨ। ਇਸ ਵਿਚ ਏਅਰ ਕਮਾਂਡ ਦਿੱਤਾ ਗਿਆ ਹੈ। ਸੈਲਫੀ ਜਾਂ ਨੋਰਮਲ ਫੋਟੋਜ਼ ਕਲਿੱਕ ਕਰਨ ਲਈ ਵੀ ਤੁਸੀਂ ਐੱਸ-ਪੈੱਨ ਦਾ ਇਸਤੇਮਾਲ ਥੋੜ੍ਹੀ ਦੂਰੀ ਤੋਂ ਕਰ ਸਕਦੇ ਹੋ।

ਫੀਚਰਜ਼
ਫੋਨ ’ਚ ਡਿਊਲ ਸਿਮ ਸੁਪੋਰਟ ਦੇ ਨਾਲ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ’ਚ 2.7 ਗੀਗਾਹਰਟਜ਼ ਦਾ ਐਕਸੀਨੋਸ 9810 ਪ੍ਰੋਸੈਸਰ ਹੈ। ਫੋਨ ’ਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕੇਗਾ।

ਕੈਮਰਾ
ਗਲੈਕਸੀ ਨੋਟ 10 ਲਾਈਟ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪਹਿਲਾਂ ਲੈੱਨਜ਼ 12 ਮੈਗਾਪਿਕਸਲ ਦਾ ਹੈ ਜਿਸ ਦੇ ਨਾਲ ਆਪਟਿਕਲ ਇਮੇਜ ਸਟੇਬਲਾਈਜਸ਼ਨ ਮਿਲੇਗਾ। ਉਥੇ ਹੀ ਦੂਜਾ ਲੈੱਨਜ਼ 12 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ ਵੀ 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਹੈ। ਫਰੰਟ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ ’ਚ 4500mAh ਦੀ ਬੈਟਰੀ ਹੈ ਜੋ ਸੁਪਰ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਤੋਂ ਇਲਾਵਾ ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ।
ਹੁੰਡਈ Aura ਭਾਰਤ ’ਚ ਲਾਂਚ, ਜਾਣੋ ਫੀਚਰਜ਼, ਕੀਮਤ ਤੇ ਬੁਕਿੰਗ ਡਿਟੇਲਸ
NEXT STORY