ਗੈਜੇਟ ਡੈਸਕ—ਸੈਮਸੰਗ ਜਲਦ ਹੀ ਗਲੈਕਸੀ ਨੋਟ 20 ਅਲਟਰਾ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਇਸ ਫੋਨ ਨੂੰ 108 ਮੈਗਾਪਿਕਸਲ ਦੇ ਕੈਮਰੇ ਨਾਲ ਲਿਆਇਆ ਜਾਵੇਗਾ। ਬਾਕੀ ਦੇ ਫੀਚਰਸ ਇਸ 'ਚ ਨੋਟ 20+ ਵਾਲੇ ਹੀ ਦਿੱਤੇ ਗਏ ਹੋਣਗੇ।

ਗਲੈਕਸੀ ਨੋਟ 20 ਅਲਟਰਾ 'ਚ 120 ਹਰਟਜ਼ ਰਿਫ੍ਰੇਸ਼ ਰੇਟ ਵਾਲੀ LTPO OLED ਡਿਸਪਲੇਅ ਦਿੱਤੀ ਗਈ ਹੋਵੇਗੀ। ਉੱਥੇ ਇਹ ਫੋਨ ਕੁਆਲਕਾਮ ਸਨੈਪਡਰੈਗਨ 865+ ਪ੍ਰੋਸੈਸਰ 'ਤੇ ਕੰਮ ਕਰੇਗਾ।

50X ਜ਼ੂਮ ਵਾਲਾ ਪੈਰੀਸਕੋਪ ਕੈਮਰਾ
ਰਿਪੋਰਟ ਦੀ ਮੰਨੀਏ ਤਾਂ ਫੋਨ ਦੇ ਰੀਅਰ ਕੈਮਰੇ 'ਚ 50ਐਕਸ ਜ਼ੂਮ ਨਾਲ ਪੈਰੀਸਕੋਪ ਕੈਮਰਾ ਮਿਲ ਸਕਦਾ ਹੈ।

ਇਸ ਤੋਂ ਇਲਾਵਾ ਟੈਲੀਫੋਟੋ ਅਤੇ ਅਲਟਰਾਵਾਈਡ ਕੈਮਰਾ ਵੀ ਇਸ ਫੋਨ 'ਚ ਦਿੱਤੇ ਜਾ ਸਕਦੇ ਹਨ। ਸੈਮਸੰਗ ਗਲੈਕਸੀ ਨੋਟ 20 ਅਲਟਰਾ 5 ਅਗਸਤ ਨੂੰ ਪੇਸ਼ ਕੀਤਾ ਜਾਵੇਗਾ।
ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਸ਼ਾਮਲ ਹੋਇਆ ਕਮਾਲ ਦਾ ਫੀਚਰ
NEXT STORY