ਜਲੰਧਰ : ਕੋਰੀਆਈ ਕੰਪਨੀ ਸੈਮਸੰਗ ਨੇ ਲੜਕੀਆਂ ਦੀ ਪਸੰਦ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਫਲੈਗਸ਼ਿਪ ਸਮਾਰਟਫੋਨਸ Galaxy S7 ਅਤੇ S7 Edge 'ਚ ਹੁਣ ਸ਼ਾਨਦਾਰ ਕਲਰ ਦੀ ਆਪਸ਼ਨ ਦਿੱਤੀ ਹੈ। ਕੰਪਨੀ ਨੇ ਇਨ੍ਹਾਂ ਦੋਨਾਂ ਹੀ ਹੈਂਡਸੈੱਟਸ ਨੂੰ ਹੁਣ ਪਿੰਕ ਗੋਲਡ ਕਲਰ 'ਚ ਵੀ ਉਤਾਰ ਦਿੱਤਾ ਹੈ।
ਸੈਮਸੰਗ ਗਲੈਕਸੀ ਐੱਸ7 ਅਤੇ ਐੱਸ7 ਐੱਜ਼ ਨੂੰ ਕੰਪਨੀ ਨੇ ਪਹਿਲਾਂ ਬਲੈਕ ਆਨਿਕਸ, ਗੋਲਡ ਪ੍ਰੀਮੀਅਮ, ਵਾਈਟ ਪਰਲ ਅਤੇ ਸੀਲਵਰ ਟਾਇਟੇਨੀਅਮ ਕਲਰ 'ਚ ਉਪਲੱਬਧ ਕੀਤਾ ਹੈ। ਪਰ ਹੁਣ ਇਸ 'ਚ ਪਿੰਕ ਗੋਲਡ ਕਲਰ ਵੀ ਸ਼ਾਮਿਲ ਕਰ ਦਿੱਤਾ ਗਿਆ ਹੈ। ਸੈਮਸੰਗ ਨੇ ਆਪਣੇ ਇਨ੍ਹਾਂ ਦੋਨਾਂ ਹੀ ਹੈਂਡਸੈੱਟਸ ਦੇ ਪਿੰਕ ਗੋਲਡ ਕਲਰ ਵਰਜ਼ਨ ਨੂੰ ਫਿਲਹਾਲ ਕੋਰੀਆ 'ਚ ਹੀ ਉਪਲੱਬਧ ਕਰਵਾਇਆ ਹੈ, ਨਾਲ ਹੀ ਕਿਹਾ ਗਿਆ ਕਿ ਇਸ ਨੂੰ ਦੁਨੀਆ ਦੇ ਹੋਰ ਸਲੈੱਕਟਡ ਮਾਰਕੀਟਸ 'ਚ ਵੀ ਉਪਲੱਬਧ ਕੀਤਾ ਜਾਵੇਗਾ। ਇਸ ਨਵੇਂ ਕਲਰ ਨਾਲ ਤੁਸੀਂ ਗਲੈਕਸੀ ਐੱਸ7 ਐੱਜ਼ ਨੂੰ 48,900 ਰੂਪਏ ਕੀਮਤ 'ਚ ਅਤੇ ਐੱਸ7 ਐੱਜ਼ 32 ਜੀ. ਬੀ ਨੂੰ 56. 900 ਰੂਪਏ ਕੀਮਤ 'ਚ ਖਰੀਦ ਸਕੋਗੇ।
ਲਾਂਚ ਹੋਇਆ 4.4.2 ਜੈਲੀਬੀਨ OS 'ਤੇ ਚੱਲਣ ਵਾਲਾ ਸਮਾਰਟਫੋਨ, ਕੀਮਤ ਸਿਰਫ 1,990 ਰੁਪਏ
NEXT STORY